ਘਨੌਰ 27 ਸਤੰਬਰ (ਗੁਰਪ੍ਰੀਤ ਧੀਮਾਨ): 10 ਫਰਵਰੀ ਤੋਂ ਲਗਾਤਾਰ ਪੰਜਾਬ ਅਤੇ ਹਰਿਆਣਾ ਬਾਰਡਰ ਸ਼ੰਭੂ ਬਾਰਡਰ ਕਿਸਾਨੀ ਅੰਦੋਲਨ ਕਾਰਨ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਪਣੀ ਮੰਜ਼ਿਲ ਵੱਲ ਜਾਣ ਲਈ ਉਹਨਾਂ ਨੂੰ ਦਿਹਾਤੀ ਇਲਾਕਿਆਂ ਦੇ ਵਿੱਚੋਂ ਹੋ ਕੇ ਅੰਬਾਲਾ ਜਾਣ ਲਈ ਮਜ਼ਬੂਰ ਹਨ।
ਹੋਰ ਪੜ੍ਹੋ : ਇਸ ਨੂੰ ਕਹਿੰਦੇ ਮੌਤ ਦਾ ਜੰਗਲ, ਫਿਰ ਵੀ ਲੋਕ ਟਲਦੇ ਨਹੀਂ ਇੱਥੇ ਜਾਣ ਤੋਂ
ਪਰੰਤੂ ਬਾਰਿਸ਼ ਤੋਂ ਬਾਅਦ ਹੁਣ ਉਹਨਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿਸ ਵਿੱਚ ਪਿੰਡ ਸੰਜਰਪੁਰ ਤੋਂ ਅੰਬਾਲਾ ਦੇ ਘੇਲ ਜਾਣ ਦੇ ਲਈ ਬਣੀ ਸੜਕ ਜੋ ਕੁਝ ਸਮਾਂ ਪਹਿਲਾਂ ਹੀ ਬਣਨੀ ਸ਼ੁਰੂ ਹੋਈ ਜਿਸ ਦਾ ਕੁਝ ਕ ਹਿੱਸਾ ਪੱਥਰ ਪਾ ਕੇ ਬਣਾਇਆ ਜਾ ਰਿਹਾ ਤੇ ਕੁਝ ਕੁ ਹਿੱਸੇ ਦੇ ਵਿੱਚ ਮਿੱਟੀ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੇਰ ਰਾਤ ਬਾਰਿਸ਼ ਕਾਰਨ ਪੰਜਾਬ ਤੋਂ ਹਰਿਆਣਾ ਜਾਣ ਵਾਲੇ 2 ਪਹੀਆ ਵਾਹਨਾਂ ਨੂੰ ਇੰਨੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਕਈ ਵਾਰ ਤਾਂ ਰਾਸਤੇ ਦੇ ਉੱਪਰ ਹੀ ਡਿੱਗ ਗਏ।
ਕੁੱਝ ਸਮਾਂ ਪਹਿਲਾਂ ਪਿੰਡ ਸੰਜਰਪੁਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਪਿੰਡ ਵਾਸੀ ਇੱਕ ਪਰਚੀ ਲੈਂਦੇ ਹੋਏ ਨਜ਼ਰ ਆ ਰਹੇ ਸਨ ਅਤੇ ਹੁਣ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਤੇ ਉਹ ਪਰਚੀ ਬੰਦ ਕਰਵਾ ਦਿੱਤੀ ਗਈ। ਜਦੋਂ ਇਸ ਸਬੰਧੀ ਉਹਨਾਂ ਵਿਅਕਤੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਗਿਆ। ਪਰੰਤੂ ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਸਨ। ਤੁਸੀਂ ਹੁਣ ਜਾ ਕੇ ਉਸ ਸੜਕ ਦਾ ਹਾਲ ਦੇਖੋ ਉਸ ਸੜਕ ਦੇ ਉੱਪਰ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਸਨ ਉਹਨਾਂ ਦਾ ਪੱਥਰ ਅਤੇ ਗਟਕਾ ਮੰਗਾਇਆ ਜਾਂਦਾ ਸੀ, ਜੋ ਸੜਕ 'ਤੇ ਪਾਇਆ ਜਾਂਦਾ ਸੀ ਤਾਂ ਜੋ ਉਥੋਂ ਗੁਜ਼ਰਨ ਵਾਲੇ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਉਥੋਂ ਗੁਜ਼ਰ ਦੇ ਰਾਹਗਿਰਾਂ ਨੇ ਦੱਸਿਆ ਕਿ ਸਵੇਰੇ ਇਹ ਰਸਤਾ ਸਹੀ ਸੀ ਤੇ ਕਿਸੇ ਵੱਲੋਂ ਜੇਸੀਬੀ ਮਸ਼ੀਨ ਦੇ ਨਾਲ ਸੜਕ ਦੇ ਵਿਚਕਾਰ ਹੀ ਖੁਦਾਈ ਕਰ ਦਿੱਤੀ ਜਿਸ ਕਾਰਨ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।