ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ ਵਿੱਚ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ। ਜਦੋਂ ਉਹ ਬੁਸ਼ਹਿਰਾ ਪਿੰਡ ਵਿੱਚ ਪਹੁੰਚੀ ਤਾਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਭੱਠਲ ਭੜਕ ਗਈ ਤੇ ਨੌਜਵਾਨ ਨੂੰ ਥੱਪੜ ਜੜ ਦਿੱਤਾ।
ਦਰਅਸਲ, ਕੁਝ ਨੌਜਵਾਨ ਰਜਿੰਦਰ ਕੌਰ ਭੱਠਲ ਤੋਂ ਪੁੱਛ ਰਹੇ ਸਨ ਕਿ ਪਿਛਲੇ 25 ਸਾਲਾਂ ਤੋਂ ਉਨ੍ਹਾਂ ਆਪਣੇ ਹਲਕੇ ਵਿੱਚ ਕੀ ਕੰਮ ਕੀਤੇ ਹਨ। ਇਹ ਸੁਣਦਿਆਂ ਭੱਠਲ ਦਾ ਪਾਰਾ ਚੜ੍ਹ ਗਿਆ ਤਾਂ ਉਨ੍ਹਾਂ ਨੌਜਵਾਨ 'ਤੇ ਹੱਥ ਚੁੱਕ ਦਿੱਤਾ। ਇਸ ਦੌਰਾਨ ਰਜਿੰਦਰ ਕੌਰ ਭੱਠਲ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਹੋ ਰਹੀ ਸੀ।
ਉੱਧਰ, ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਤਾਂ ਉਨ੍ਹਾਂ ਨੂੰ ਵੀ ਸਵਾਲ ਪੁੱਛਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਦੀ ਆਦਤ ਪਾਈ ਤੇ ਕਾਂਗਰਸੀ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।
ਦੇਖੋ ਵੀਡੀਓ-