AIG Malvinder Sidhu Case: ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਤੋਂ ਬਾਅਦ ਹੁਣ ਸਸਪੈਂਡ ਕੀਤੇ AIG ਮਾਲਵਿੰਦਰ ਸਿੰਘ ਸਿੱਧੂ ਸਰਕਾਰ ਲਈ ਵੱਡੀ ਸਿਰ ਦਰਦ ਬਣ ਗਏ ਹਨ। AIG ਮਾਲਵਿੰਦਰ ਸਿੰਘ ਸਿੱਧੂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਸਿੱਧੂ ਦੇ ਮੋਬਾਇਲ ਤੇ ਵਾਇਸ ਰਿਡਾਰਡਰ 'ਚੋਂ ਪੁਲਿਸ ਹੱਥ ਵੱਡੇ ਸਬੂਤ ਲੱਗੇ ਹਨ।
ਇਹਨਾਂ ਰਿਕਾਰਡਿੰਗਾਂ ਨੇ ਵੱਡੇ ਖੁਲਾਸੇ ਵੀ ਕੀਤੇ ਹਨ। ਵਿਜੀਲੈਂਸ ਬਿਊਰੋ ਵੱਲੋਂ ਸਾਈਬਰ ਵਿੰਗ ਨੂੰ ਸੌਂਪੇ ਗਏ ਯੰਤਰਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਿਵਾਈਸ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵੱਖ-ਵੱਖ ਕੇਸਾਂ ਦੀ ਰਿਕਾਰਡਿੰਗ ਮਿਲੀ ਹੈ। ਜਦਕਿ ਅਜਿਹਾ ਕਰਨ 'ਤੇ ਪੂਰਨ ਪਾਬੰਦੀ ਹੈ। ਫਿਰ ਵੀ AIG ਮਾਲਵਿੰਦਰ ਸਿੰਘ ਸਿੱਧੂ ਕੋਲ ਇਹ ਰਿਕਾਰਡਿੰਗਾਂ ਕਿਵੇਂ ਆਈਆਂ ਅਤੇ ਇਸ ਨੇ ਕਿਉਂ ਆਪਣੇ ਕੋਲ ਰੱਖੀਆਂ ਸਨ ਇਹ ਵੱਡੇ ਸਵਾਲ ਹਨ।
ਇਹਨਾਂ ਸਬੂਤਾਂ ਵਿੱਚ ਏਡੀਜੀਪੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਹੋਈ ਗੱਲਬਾਤ ਵੀ ਸ਼ਾਮਲ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਰਿਕਾਰਡਿੰਗ ਕਲਿੱਪ ਨੰਬਰ 2310231152 ਵਿੱਚ ਮੁਲਜ਼ਮ ਮਾਲਵਿੰਦਰ ਸਿੰਘ ਸਿੱਧੂ ਉਹ ਖੁਦ ਕਹਿ ਰਹੇ ਹਨ ਕਿ ਉਨ੍ਹਾਂ ਨੇ ਰਾਖਵਾਂਕਰਨ ਚੋਰ ਫੜ੍ਹੋ ਮੋਰਚਾ ਨੂੰ 30 ਹਜ਼ਾਰ ਰੁਪਏ ਦੇ ਕੇ ਧਰਨਾ ਲਗਵਾਇਆ ਸੀ
ਇਸ ਲਈ ਵਿਜੀਲੈਂਸ ਦੇ ਜਾਂਚ ਅਧਿਕਾਰੀਆਂ ਨੇ ਹੁਣ ਸਕੱਤਰ ਵਿਜੀਲੈਂਸ ਨੂੰ ਡੀਓ ਪੱਤਰ ਲਿਖਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਅਨੁਸ਼ਾਸਨੀ ਫੋਰਸ ਦਾ ਮੈਂਬਰ ਹੋਣ ਅਤੇ ਉੱਚ ਅਹੁਦੇ 'ਤੇ ਤਾਇਨਾਤ ਹੋਣ ਦੇ ਬਾਵਜੂਦ ਮਾਲਵਿੰਦਰ ਸਿੰਘ ਸਿੱਧੂ ਨੇ ਉੱਚ ਸੰਸਥਾਵਾਂ ਅਤੇ ਸੁਪਰੀਮ ਕੋਰਟ ਦੇ ਮਾਣ-ਸਨਮਾਨ ਦਾ ਅਪਮਾਨ ਕੀਤਾ ਹੈ।
ਇਸ ਦੇ ਨਾਲ ਹੀ ਸਮਾਜ ਵਿੱਚ ਅਸੰਤੁਸ਼ਟਤਾ ਪੈਦਾ ਕਰਨ ਲਈ ਧਰਨੇ ਵੀ ਲਾਏ ਗਏ ਹਨ। ਇਸ ਲਈ ਬਣਦੀ ਕਾਨੂੰਨੀ ਕਾਰਵਾਈ ਲਈ ਹਾਈ ਕੋਰਟ ਅਤੇ ਗ੍ਰਹਿ ਦੇ ਰਜਿਸਟਰਾਰ ਵਿਭਾਗ ਨੂੰ ਵੀ ਕਾਰਵਾਈ ਲਈ ਲਿਖਿਆ ਜਾਵੇ।
ਮਾਲਵਿੰਦਰ ਸਿੱਧੂ 'ਤੇ ਜਬਰੀ ਵਸੂਲੀ ਦੇ ਇਲਜਾਮ
ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ 'ਤੇ ਲੋਕਾਂ ਤੋਂ ਨਾਜਾਇਜ਼ ਵਸੂਲੀ ਦੇ ਇਲਜਾਮ ਹਨ। ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਏ.ਆਈ.ਜੀ./ਆਈ.ਜੀ. ਦੱਸਦਿਆਂ ਬਲਬੀਰ ਸਿੰਘ ਨਾਲ ਮਿਲੀ ਭੁਗਤ ਕਰਕੇ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਵਿਭਾਗਾਂ ਵਿੱਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ, ਜਿਸ ਨਾਲ ਬਾਅਦ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈੰਦੇ ਰਹੇ।