ਮੋਗਾ: ਮੋਗਾ-ਬਰਨਾਲਾ ਰੋਡ 'ਤੇ ਪਿੰਡ ਬੁਟੱਰ ਨੇੜੇ ਇਨੋਵਾ ਗੱਡੀ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਜਦਕਿ 1 ਦੀ ਮੌਕ 'ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਇਹ ਸਾਰੇ ਇਨੋਵਾ ਸਵਾਰ ਇਕ ਵਿਆਹ ਸਮਾਗਮ ਤੋਂ ਲੁਧਿਆਣਾ ਤੋਂ ਵਾਪਸ ਮੋਗਾ ਦੇ ਕਸਬਾ ਨਿਹਾਲ ਸਿੰਘ ਆਪਣੇ ਘਰ ਵਾਪਸ ਆ ਰਹੇ ਸੀ।


ਇਨੋਵਾ ਗੱਡੀ 'ਚ ਕੁੱਲ੍ਹ 7 ਲੋਕ ਸਵਾਰ ਸੀ।ਇਹ ਸਾਰੇ ਲੁਧਿਆਣਾ 'ਚ ਇੱਕ ਵਿਆਹ ਵਿੱਚ ਮਲਵਈ ਗਿੱਧੇ ਦਾ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸੀ।ਹਾਦਸੇ 'ਚ ਕੁਲਦੀਪ ਸਿੰਘ ਉਰਫ਼ ਮਨਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। 2 ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਜਿਸ ਮਗਰੋਂ ਉਨ੍ਹਾਂ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ।


ਇਨੋਵਾ ਦੇ ਡ੍ਰਾਇਵਰ ਨੇ ਦੱਸਿਆ ਕਿ ਟਰਾਲਾ ਗਲਤ ਸਾਇਡ 'ਤੇ ਖੜ੍ਹਾ ਸੀ ਅਤੇ ਇੱਕ ਟਰਾਲਾ ਆ ਰਿਹਾ ਸੀ ਅਤੇ ਪਤਾ ਨਹੀਂ ਲਗਾ ਗੱਡੀ ਟਰਾਲੇ ਦੇ ਪਿੱਛੇ ਤੋਂ ਜਾ ਕੇ ਟੱਕਰਾ ਗਈ। ਉਸਨੇ ਕਿਹਾ ਕਿ ਉਸਨੇ ਟਰਾਲਾ ਨੂੰ ਰੌਸ਼ਨੀ ਦਿਖਾਈ ਪਰ ਉਸਨੂੰ ਨਜ਼ਰ ਨਹੀਂ ਆਈ। ਸਾਹਮਣੇ ਕੁਲਦੀਪ ਸਿੰਘ ਬੈਠਾ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: