Moga News: ਮੋਗਾ ਦੇ ਪਹਾੜਾ ਚੌਕ 'ਚ ਵਿਆਹੁਤਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਔਰਤ ਦੇ ਪਤੀ ਰੋਹਿਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਔਰਤ ਦੇ ਪਤੀ ਨੇ ਲਾਸ਼ ਮਿਲਣ ਤੋਂ ਤਿੰਨ ਦਿਨ ਪਹਿਲਾਂ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਔਰਤ ਦਾ ਪਤੀ ਤਿੰਨ ਦਿਨ ਤੱਕ ਇੱਕ ਹੀ ਘਰ ਵਿੱਚ 3 ਸਾਲ ਦੇ ਬੱਚੇ ਨਾਲ ਰਹਿ ਰਿਹਾ ਸੀ।


ਮੁਲਜ਼ਮ ਰੋਹਿਤ ਸ਼ਰਮਾ ਨੇ ਖੁਦ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਮੁਲਜ਼ਮ ਰੋਹਿਤ ਸ਼ਰਮਾ ਨਸ਼ੇ ਦਾ ਆਦੀ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਪੁਲੀਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ।

 

ਇਹ ਵੀ ਪੜ੍ਹੋ : ਪ੍ਰਦਰਸ਼ਨਕਾਰੀਆਂ ਨੇ ਰੋਕੇ ਟੋਲ ਪਲਾਜ਼ੇ, NHAI ਨੇ ਹਾਈਕੋਰਟ 'ਚ ਘੜੀਸੀ ਪੰਜਾਬ ਸਰਕਾਰ, ਅੱਜ ਹੋਵੇਗੀ ਸੁਣਵਾਈ

ਮੋਗਾ ਦੇ ਐਸਪੀਡੀ ਅਜੇ ਰਾਜ ਨੇ ਦੱਸਿਆ ਕਿ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਅਤੇ ਕੋਈ ਟੀਕਾ ਲਗਾਇਆ ਜੋ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਪੱਸ਼ਟ ਹੋਵੇਗਾ। ਦੱਸ ਦੇਈਏ ਕਿ ਮੋਗਾ ਦੇ ਪਹਾੜਾ ਚੌਕ 'ਚ ਬੀਤੇ ਦਿਨੀਂ ਪੱਤਰਕਾਰ ਰੋਹਿਤ ਸ਼ਰਮਾ ਦੇ ਘਰ ਸ਼ੱਕੀ ਹਾਲਾਤ 'ਚ ਲੜਕੀ ਦੀ ਲਾਸ਼ ਮਿਲੀ ਸੀ।

 

ਇਹ ਵੀ ਪੜ੍ਹੋ :  ਲਖਬੀਰ ਲੰਡਾ ਪੰਜਾਬ 'ਚ ਕਰਵਾ ਰਿਹੈ ਧਮਾਕੇ ! NIA ਨੇ ਸਿਰ 'ਤੇ ਰੱਖਿਆ ਇਨਾਮ

ਉੱਥੇ ਹੀ ਰੋਹਿਤ ਸ਼ਰਮਾ ਦੀ ਮਾਸੀ ਤੇ ਉਸ ਦੇ ਗੁਆਂਢ 'ਚ ਰਹਿਣ ਵਾਲੀ ਮਹਿਲਾ ਨੇ ਦੱਸਿਆ ਸੀ ਕਿ ਉਸ ਨੂੰ ਉਸ ਦੀ ਭੈਣ (ਰੋਹਿਤ ਸ਼ਰਮਾ) ਦੀ ਮਾਂ ਦਾ ਫੋਨ ਆਇਆ ਸੀ। ਜਦੋਂ ਉਹ ਘਰ ਗਈ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਇਕ ਲਾਸ਼ ਪਈ ਹੋਈ ਸੀ। ਉਸ ਨੇ ਦੇਖਿਆ ਨਹੀਂ ਕਿ ਲਾਸ਼ ਕਿਸਦੀ ਹੈ। ਉਸ ਸਮੇਂ ਰੋਹਿਤ ਸ਼ਰਮਾ ਆਪਣੇ ਤਿੰਨ ਸਾਲ ਦੇ ਬੇਟੇ ਨਾਲ ਮੋਟਰਸਾਈਕਲ 'ਤੇ ਭੱਜ ਗਿਆ ਸੀ।


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।