Young Man Committed Suicide: ਹਰ ਮਾਪਿਆਂ ਦਾ ਸੁਫਨਾ ਹੁੰਦਾ ਹੈ ਉਨ੍ਹਾਂ ਦਾ ਮੁੰਡਾ ਘੋੜੀ ਚੜ੍ਹੇ। ਜਿਸ ਕਰਕੇ ਉਹ ਬਹੁਤ ਹੀ ਚਾਵਾਂ ਦੇ ਨਾਲ ਪੁੱਤਰ ਦਾ ਵਿਆਹ ਕਰਦੇ ਹਨ। ਪਰ ਉਨ੍ਹਾਂ ਨੂੰ ਕੀ ਪਤਾ ਹੁੰਦਾ ਹੈ ਕਿ ਜਿਹੜੀ ਕੁੜੀ ਉਹ ਵਿਆਹ ਕੇ ਲੈ ਕੇ ਆਏ ਨੇ ਉਹ ਹੀ ਉਨ੍ਹਾਂ ਦੇ ਪੁੱਤ ਲਈ ਕਾਲ ਬਣ ਜਾਵੇਗੀ। ਜੀ ਹਾਂ ਅਜਿਹਾ ਹੀ ਮਾਮਲਾ ਸਮਰਾਲਾ ਦੇ ਪਿੰਡ ਬਗਲੀ ਕਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਦੇ ਵਿਆਹ ਨੂੰ ਮਹਿਜ਼ ਤਿੰਨ ਮਹੀਨੇ ਹੀ ਹੋਇਆ ਸੀ, ਜਿਸ ਤੋਂ ਬਾਅਦ ਹੀ ਉਸ ਮੁੰਡੇ ਨੇ ਆਪਣੇ ਘਰ ਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁੱਖੀ ਹੋ ਕੇ ਗਲਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।



ਮ੍ਰਿਤਕ ਨੌਜਵਾਨ ਵੱਲੋਂ ਇੱਕ ਸੁਸਾਇਡ ਨੋਟ ਵੀ ਛੱਡਿਆ ਗਿਆ ਹੈ। ਜਿਸ ਵਿੱਚ ਉਸ ਨੇ ਅਪਣੀ ਘਰ ਵਾਲੀ, ਸੱਸ-ਸਹੁਰਾ ਅਤੇ ਆਪਣੇ ਸਾਲੇ ਤੋਂ ਇਲਾਵਾ ਘਰ ਵਾਲੀ ਦੇ ਆਸ਼ਕ ਦੇ ਨਾਂਮ ਸ਼ਾਮਿਲ ਕੀਤਾ ਹੈ।


ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਮਿਲਿਆ


ਸਮਰਾਲਾ ਦੇ ਪਿੰਡ ਬਗਲੀ ਕਲਾਂ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਜਿਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਹਸਨਪ੍ਰੀਤ ਨੇ ਆਪਣੀ ਘਰ ਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਵੀ ਟਾਈਪ ਕੀਤਾ ਗਿਆ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੇ ਘਰ ਵਾਲੀ, ਸੱਸ ,ਸਹੁਰਾ, ਸਾਲੇ ਅਤੇ ਘਰਵਾਲੀ ਦੇ ਆਸ਼ਿਕ ਦਾ ਨਾਮ ਲਿਖ ਖੁਦਕੁਸ਼ੀ ਕੀਤੀ ਗਈ। ਹਸਨਪ੍ਰੀਤ ਵੱਲੋਂ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਗਏ।


ਐਫਆਈਆਰ ਦਰਜ ਕੀਤੀ


ਹਸਨਪ੍ਰੀਤ ਸਿੰਘ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਭਰਵਾਂ ਇਕੱਠ ਕੀਤਾ ਗਿਆ ਪਿੰਡ ਵਾਸੀਆਂ ਅਤੇ ਮਾਪਿਆਂ ਵੱਲੋਂ ਇੱਕੋ ਇੱਕ ਫਰਿਆਦ ਲੈ ਕੇ ਥਾਣਾ ਪਹੁੰਚੇ ਕਿ ਹਸਨਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਪਰ ਅਜੇ ਕੋਈ ਵੀ ਹਸਨਪ੍ਰੀਤ ਦੀ ਮੌਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


ਹਸਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਮੇਰੇ ਲੜਕੇ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਪ੍ਰੇਮ ਸਬੰਧਾਂ ਅਤੇ ਘਰਵਾਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਅਬੋਰਸ਼ਨ ਕਰਾਉਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹਸਨਪ੍ਰੀਤ ਪਰੇਸ਼ਾਨ ਰਹਿਣ ਲੱਗਿਆ ਸੀ। ਹਸਨਪ੍ਰੀਤ ਨੂੰ ਉਸ ਦੀ ਘਰਵਾਲੀ ਅਤੇ ਉਸਦੇ ਸਹੁਰੇ ਵੀ ਤੰਗ ਪਰੇਸ਼ਾਨ ਕਰਨ ਲੱਗੇ ਜਿਸ ਤੋਂ ਹਸਨਪ੍ਰੀਤ ਨੇ ਤੰਗ ਆ ਕੇ ਗਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਹਸਨਪ੍ਰੀਤ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।


ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ


ਉੱਥੇ ਹੀ ਐਸਐਚ ਓ ਸਮਰਾਲਾ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਸੁਸਾਈਡ ਨੋਟ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਹਲੇ ਕੋਈ ਵੀ ਗ੍ਰਿਫਤਾਰ ਨਹੀਂ ਹੋਈ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।