ਚੰਡੀਗੜ੍ਹ : ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ 'ਚ ਦਿਨ ਦਿਹਾੜੇ ਪੇਸ਼ੀ 'ਤੇ ਆਏ ਸੰਦੀਪ ਬਿਸ਼ਨੋਈ ਦੀ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹਮਲੇ 'ਚ ਸੰਦੀਪ ਨੂੰ 9 ਗੋਲੀਆਂ ਲੱਗੀਆਂ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹੁਣ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਹੋ ਗਿਆ ਹੈ। ਇਹ ਕੰਮ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ, ਪੱਕਾ। ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਆਰੋਪੀ ਹਨ। ਬੰਬੀਹਾ ਗੈਂਗ ਦੀ ਇਸ ਪੋਸਟ ਨੇ ਹੁਣ ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਖੜੀ ਕਰ ਦਿੱਤੀ ਹੈ।
ਬਿਸ਼ਨੋਈ ਦਾ ਕੋਰਟ ਦੇ ਬਾਹਰ ਕਤਲ, ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਹੁਣ ਮੂਸੇਵਾਲਾ ਦੇ ਕਾਤਲ ਲਾਰੈਂਸ, ਜੱਗੂ, ਗੋਲਡੀ ਦਾ ਵੀ ਹੋਵੇਗਾ ਇਹੀ ਅੰਜ਼ਾਮ
ਏਬੀਪੀ ਸਾਂਝਾ
Updated at:
20 Sep 2022 09:01 AM (IST)
Edited By: shankerd
ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ 'ਚ ਦਿਨ ਦਿਹਾੜੇ ਪੇਸ਼ੀ 'ਤੇ ਆਏ ਸੰਦੀਪ ਬਿਸ਼ਨੋਈ ਦੀ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
Sandeep Bishnoi Murder
NEXT
PREV
ਰਾਜਸਥਾਨ ਦੇ 1ਨਾਗੌਰ ਜ਼ਿਲ੍ਹੇ ਵਿੱਚ ਅੱਜ ਦਿਨ ਦਿਹਾੜੇ ਕੁਝ ਅਣਪਛਾਤੇ ਲੋਕਾਂ ਨੇ ਅਦਾਲਤ ’ਚ ਪੇਸ਼ੀ ਭੁਗਤ ਕੇ ਮੁੜ ਰਹੇ ਇੱਕ ਗੈਂਗਸਟਰ ਦੀ ਹੱਤਿਆ ਕਰ ਦਿੱਤੀ। ਹਮਲੇ ਵਿੱਚ ਗੈਂਗਸਟਰ ਦੇ ਤਿੰਨ ਦੋਸਤ ਅਤੇ ਇੱਕ ਵਕੀਲ ਵੀ ਜ਼ਖ਼ਮੀ ਹੋਇਆ ਹੈ। ਡੀਜੀਪੀ ਐੱਮ.ਐੱਲ. ਲਾਥੇਰ ਦੇ ਨਿਰਦੇਸ਼ਾਂ ’ਤੇ ਏਡੀਜੀਪੀ (ਅਤਿਵਾਦ ਵਿਰੋਧੀ ਸਕੁਐਡ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ) ਅਸ਼ੋਕ ਰਾਠੌੜ ਜੈਪੁਰ ਤੋਂ ਮੌਕੇ ’ਤੇ ਪਹੁੰਚੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ।
ਏਡੀਜੀਪੀ (ਕਾਨੂੰਨ ਤੇ ਅਮਨ) ਵੀ.ਕੇ. ਸਿੰਘ ਨੇ ਦੱਸਿਆ ਕਿ ਕਤਲ ਕੇਸ ’ਚ ਮੁਲਜ਼ਮ ਸੰਦੀਪ ਬਿਸ਼ਨੋਈ ਅੱਜ ਜਦੋਂ ਨਾਗੌਰ ਅਦਾਲਤ ’ਚ ਪੇਸ਼ੀ ਭੁਗਤ ਕੇ ਜਾ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਸੰਦੀਪ ਬਿਸ਼ਨੋਈ ਦੇ ਤਿੰਨ ਦੋਸਤਾਂ ਤੇ ਇੱਕ ਵਕੀਲ ਨੂੰ ਵੀ ਗੋਲੀਆਂ ਲੱਗੀਆਂ। ਜ਼ਖਮੀਆਂ ਨੂੰ ਨੇੜੇ ਦੇ ਇੱਕ ਹਸਪਤਾਲ ਲਿਜਾਇਆ ਗਿਆ ,ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ।
ਗੈਂਗਸਟਰ ਸੰਦੀਪ ਬਿਸ਼ਨੋਈ 12 ਸਤੰਬਰ ਤੋਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਸੀ ਅਤੇ ਅੱਜ ਆਪਣੇ ਦੋਸਤਾਂ ਨਾਲ ਨਾਗੌਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਆਇਆ ਸੀ। ਏਐੱਸਪੀ ਰਾਜੇਸ਼ ਮੀਨਾ ਨੇ ਦੱਸਿਆ ਕਿ ਜਦੋਂ ਸੰਦੀਪ ਅਦਾਲਤ ’ਚੋਂ ਵਾਪਸ ਰਿਹਾ ਸੀ ਤਾਂ ਉੱਥੇ ਚਾਰ-ਪੰਜ ਮੋਟਰਸਾਈਕਲਾਂ ’ਤੇ ਆਏ ਕੁਝ ਅਣਪਛਾਤੇ ਲੋਕਾਂ ਨੇ ਸੰਦੀਪ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ ,ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸੰਦੀਪ ਬਿਸ਼ਨੋਈ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 25 ਅਪਰਾਧਕ ਕੇਸ ਦਰਜ ਸਨ। ਅਧਿਕਾਰੀ ਮੁਤਾਬਕ ਹਮਲਾਵਰਾਂ ਨੇ ਸੰਦੀਪ ਬਿਸ਼ਨੋਈ ’ਤੇ 9 ਤੋਂ 10 ਗੋਲੀਆਂ ਚਲਾਈਆਂ। ਉਸ ਦੀ ਲਾਸ਼ ਪੋਸਟਮਾਰਟਮ ਲਈ ਨਾਗੌਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਗਈ ਹੈ। ਏਐੱਸਪੀ ਮੀਨਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਤਲਾਂ ਦੀ ਪਛਾਣ ਕੀਤੀ ਜਾ ਰਹੀ ਹੈ।
Published at:
20 Sep 2022 09:01 AM (IST)
- - - - - - - - - Advertisement - - - - - - - - -