Sangrur By election Result 2022: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਕਰੀਬ 5822 ਵੋਟਾਂ ਨਾਲ ਹਰਾਇਆ ਹੈ। ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਹੋ ਗਈ ਹੈ। 


ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ ਹੈ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਹਾਲਾਂਕਿ ਇਸ ਵਾਰ ਉਹ ਇਹ ਸੀਟ ਨਹੀਂ ਬਚਾ ਸਕੇ। ਇਸ ਹਾਰ ਨਾਲ ਹੁਣ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ।


ਦੱਸ ਦਈਏ ਕਿ ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਵੋਟਿੰਗ ਦੀ ਡਿਟੇਲ ਸਾਹਮਣੇ ਆਈ ਹੈ। ਮਾਲਰੇਕੋਟਲਾ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਮਾਨ ਨੂੰ ਸਭ ਤੋਂ ਵੱਧ ਵੋਟਾਂ ਪਈਆਂ। ਇਸ ਤੋਂ ਇਲਾਵਾ ਬਰਨਾਲਾ ਤੇ ਦਿੜ੍ਹਬਾ 'ਚ ਵੀ ਮਾਨ ਦੀ ਝੰਡੀ ਰਹੀ। ਕੁਝ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਧ ਵੋਟਾਂ ਪਈਆਂ ਹਨ। ਪੂਰੀ ਡਿਟੇਲ ਇਸ ਤਰ੍ਹਾਂ ਹੈ।



ਮਾਲਰੇਕੋਟਲਾ
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543


ਦਿੜ੍ਹਬਾ
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719


ਬਰਨਾਲਾ
ਸਿਮਰਨਜੀਤ ਸਿੰਘ ਮਾਨ- 25722
ਗੁਰਮੇਲ ਸਿੰਘ (ਆਪ)- 23427
ਗੋਲਡੀ (ਕਾਂਗਰਸ)- 7133
ਢਿੱਲੋਂ (ਭਾਜਪਾ)- 13252
ਰਾਜੋਆਣਾ (ਅਕਾਲੀ)- 4670


ਸੁਨਾਮ
ਸਿਮਰਨਜੀਤ ਸਿੰਘ ਮਾਨ- 34529
ਗੁਰਮੇਲ ਸਿੰਘ (ਆਪ)- 36012
ਗੋਲਡੀ (ਕਾਂਗਰਸ)- 6173
ਢਿੱਲੋਂ (ਭਾਜਪਾ)- 7822
ਰਾਜੋਆਣਾ (ਅਕਾਲੀ)- 5673



ਸੰਗਰੂਰ
ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795



ਲਹਿਰਾਗਾਗਾ
ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100