Punjab News : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ SC ਸਕਾਲਰਸ਼ਿਪ ਦੇ ਪੈਸੇ ਵਾਪਸ ਕਰਨ ਲਈ ਕਿਹਾ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਲ 2020-21 ਲਈ ਪੰਜਾਬ ਸਰਕਾਰ ਨੂੰ ਜੋ 191 ਕਰੋੜ 58 ਲੱਖ ਰੁਪਏ ਦਿੱਤੇ ਗਏ ਸੀ, ਇਸ ਵਿੱਚੋਂ ਕਿੰਨੇ ਪੈਸੇ ਵਰਤੇ ਗਏ ਹਨ , ਉਸ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ। ਜਿੰਨੇ ਪੈਸੇ ਅਜੇ ਤੱਕ ਇਸਤੇਮਾਲ ਨਹੀਂ ਹੋਏ ਉਹ ਵਾਪਿਸ ਕੀਤੇ।

ਇਸ ਨੂੰ ਲੈ ਕੇ ਜਲੰਧਰ ਦੇ SC ਵਿਦਿਆਰਥੀ ਮੁਕੁਲ ਭਗਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ SC ਸਕਾਲਰਸ਼ਿਪ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਅਜੇ ਤੱਕ ਉਨ੍ਹਾਂ ਦੇ ਖਾਤੇ 'ਚ ਪੈਸੇ ਨਹੀਂ ਆਏ ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਕਿਉਂਕਿ ਨਾ ਹੀ ਸੂਬਾ ਸਰਕਾਰ ਸਾਡੇ ਖਾਤਿਆਂ 'ਚ ਪੈਸੇ ਪਾ ਰਹੀ ਹੈ। ਇਸ ਲਈ ਘੱਟੋ -ਘੱਟ ਹਿਸਾਬ ਤਾਂ ਦਿਓ ਕਿ ਉਹ ਪੈਸਾ ਕਿੱਥੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਜ਼ੀਫੇ ਦੇ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਆਉਂਦੇ ਤਾਂ ਉਨ੍ਹਾਂ ਦੀ ਐਮ.ਏ. ਦੀ ਡਿਗਰੀ ਬੰਦ ਹੋ ਜਾਵੇਗੀ।


ਦੂਜੇ ਪਾਸੇ ਜਿਸ ਵਿਦਿਆਰਥੀ ਦੇ ਖਾਤੇ ਵਿੱਚ ਵਜ਼ੀਫੇ ਦੇ ਪੈਸੇ ਆ ਗਏ ਹਨ, ਉਸ SC ਵਿਦਿਆਰਥੀ ਦਾ ਕਹਿਣਾ ਹੈ ਕਿ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਬਹੁਤ ਸਾਰੇ ਦਸਤਾਵੇਜ਼ ਭਰਨੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਸਕਾਲਰਸ਼ਿਪ ਲਈ ਦਫ਼ਤਰ ਵੀ ਜਾਣਾ ਪੈਂਦਾ ਹੈ। ਮੇਰੇ ਖਾਤੇ ਵਿੱਚ ਪੈਸੇ ਆ ਗਏ ਸਨ। ਕੇਂਦਰ ਸਰਕਾਰ ਦੇ ਇਸ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਚੰਗਾ ਫੈਸਲਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਸੀਂ ਵਿਦਿਆਰਥੀਆਂ ਦੇ ਪੈਸੇ ਨਾਲ ਕੀ ਕੀਤਾ ਅਤੇ ਅਜੇ ਕਿੰਨਾ ਪੈਸਾ ਬਾਕੀ ਹੈ ਤਾਂ ਜੋ SC ਵਿਦਿਆਰਥੀ ਅਜੇ ਵੀ ਆਪਣੀ ਸਕਾਲਰਸ਼ਿਪ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਨੂੰ ਦੱਸੋ ਕਿ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਆਉਣਗੇ ਜਾਂ ਫ਼ਿਰ ਨਹੀਂ।

 


 

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ (Punjab government) ਨੂੰ 2020-21 ਲਈ ਦਿੱਤੇ ਗਏ 191 ਕਰੋੜ 58 ਲੱਖ ਰੁਪਏ ਵਿੱਚੋਂ ਜੋ ਪੈਸੇ ਵਰਤੇ ਗਏ ਹਨ, ਉਸ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ ਅਤੇ ਜਿੰਨੇ ਪੈਸੇ ਹੁਣ ਤੱਕ ਇਸਤੇਮਾਲ ਨਹੀਂ ਹੋਏ ਉਹ ਪੈਸੇ ਕੇਂਦਰ ਸਰਕਾਰ (Central government) ਨੂੰ ਵਾਪਸ ਕੀਤੇ ਜਾਣ।


ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗੇ ਸੀ ਪੈਸੇ
 
ਦਰਅਸਲ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਪੈਸੇ ਮੰਗੇ ਸੀ ਅਤੇ ਕੇਂਦਰ ਸਰਕਾਰ ਨੇ ਉਹ ਪੈਸਾ ਜਾਰੀ ਵੀ ਕਰ ਦਿੱਤਾ ਸੀ ਪਰ ਕੇਂਦਰ ਨੇ ਹੁਣ ਉਸ ਪੈਸੇ ਦੀ ਵਰਤੋਂ ਹੋਣ ਦੇ ਸਰਟੀਫਿਕੇਟ ਮੰਗੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਅਜੇ ਤੱਕ ਜੋ ਪੈਸਾ ਤੁਸੀਂ ਇਸਤੇਮਾਲ ਨਹੀਂ ਕੀਤਾ ਅਤੇ ਜਿਸ ਪੈਸੇ ਦੇ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹਨ ਉਹ ਪੈਸੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਵਾਪਸ ਕੀਤੇ ਜਾਣ।