ਆਮ ਤੌਰ 'ਤੇ ਡਾਕਟਰ ਆਲੂਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ। ਸਿਹਤ ਪ੍ਰਤੀ ਜਾਗਰੂਕ ਲੋਕ ਆਪਣੇ ਆਪ ਆਲੂ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਹੁਣ ਬਾਜ਼ਾਰ 'ਚ ਅਜਿਹਾ ਆਲੂ ਆਉਣ ਵਾਲਾ ਹੈ, ਜਿਸ ਨੂੰ ਡਾਕਟਰ ਵੀ ਤੁਹਾਨੂੰ ਖਾਣ ਲਈ ਕਹਿਣਗੇ।


ਇਸ ਆਲੂ ਦੀ ਖੋਜ ਕੇਂਦਰੀ ਆਲੂ ਖੋਜ ਸੰਸਥਾਨ ਸ਼ਿਮਲਾ ਨੇ ਕੀਤੀ ਹੈ। ਇਹ ਵੀ ਪ੍ਰਧਾਨ ਮੰਤਰੀ ਵੱਲੋਂ ਇੱਕ ਦਿਨ ਪਹਿਲਾਂ ਪੂਸਾ ਵਿੱਚ ਲਾਂਚ ਕੀਤੀਆਂ 109 ਕਿਸਮਾਂ ਵਿੱਚੋਂ ਇੱਕ ਹੈ।


ਕੇਂਦਰੀ ਆਲੂ ਖੋਜ ਸੰਸਥਾਨ, ਸ਼ਿਮਲਾ, ਮੋਦੀਪੁਰਮ, ਉੱਤਰ ਪ੍ਰਦੇਸ਼ ਦੇ ਖੇਤਰੀ ਕੇਂਦਰ ਦੁਆਰਾ ਖੋਜੀ ਗਈ ਆਲੂ ਦੀ ਇਸ ਨਵੀਂ ਕਿਸਮ ਦਾ ਨਾਮ ਕੁਫਰੀ ਜਾਮੁਨੀਆ (kufri manik potato) ਹੈ। ਇਸ ਕਿਸਮ ਨੂੰ ਖੋਜਣ ਵਿੱਚ ਲਗਭਗ 9 ਸਾਲ ਲੱਗੇ। ਇਸ ਦੀ ਸ਼ੁਰੂਆਤ ਸਾਲ 2015 ਤੋਂ ਕੀਤੀ ਗਈ ਸੀ। ਨਵੀਂਆਂ ਕਿਸਮਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨੂੰ ਇਹ ਆਲੂ ਦਿਖਾਇਆ ਗਿਆ ਅਤੇ ਇਸ ਦੀ ਵਿਸ਼ੇਸ਼ਤਾ ਬਾਰੇ ਵੀ ਦੱਸਿਆ ਗਿਆ। ਪ੍ਰਧਾਨ ਮੰਤਰੀ ਨੇ ਵੀ ਇਸ ਦੀ ਸ਼ਲਾਘਾ ਕੀਤੀ।



ਇਹ ਵਿਸ਼ੇਸ਼ਤਾਵਾਂ  


ਇਸ ਕੁਫਰੀ ਜਾਮੁਨੀਆ ਆਲੂ ਦੀ ਖੋਜ ਕਰਨ ਵਾਲੇ ਕੇਂਦਰੀ ਆਲੂ ਖੋਜ ਸੰਸਥਾਨ ਦੇ ਪ੍ਰਮੁੱਖ ਵਿਗਿਆਨੀ ਡਾ.ਐੱਸ.ਕੇ. ਲੂਥਰਾ ਨੇ ਦੱਸਿਆ ਕਿ ਕੁਫਰੀ ਜਾਮੁਨੀਆ ਆਲੂ ਦੀ ਇੱਕ ਕਿਸਮ ਹੈ ਜੋ ਐਂਟੀ-ਆਕਸੀਡੈਂਟਸ ਅਤੇ ਐਂਥੋਸਾਇਨਿਨ ਨਾਲ ਭਰਪੂਰ ਹੈ। ਇਸ ਦੇ 100 ਗ੍ਰਾਮ ਗੁਦੇ ਵਿੱਚ ਉੱਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜਿਵੇਂ ਕਿ ਵਿਟਾਮਿਨ ਸੀ (52 ਮਿਲੀਗ੍ਰਾਮ), ਐਂਥੋਸਾਈਨਿਨ (32 ਮਿਲੀਗ੍ਰਾਮ) , ਕੈਰੋਟੀਨੋਇਡਜ਼।


ਇਹ 90-100 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ ਜਿਸ ਵਿੱਚ  ਗੂੜ੍ਹੇ ਜਾਮਨੀ ਲੰਬੇ ਅੰਡਾਕਾਰ ਆਕਾਰ (10-12 ਕੰਦ ਪ੍ਰਤੀ ਬੂਟਾ) ਹੈ। ਇਸ ਦਾ ਝਾੜ 32-35 ਟਨ ਪ੍ਰਤੀ ਹੈਕਟੇਅਰ ਹੈ ਅਤੇ ਆਮ ਆਲੂਆਂ ਦੇ ਮੁਕਾਬਲੇ ਇਸ ਨੂੰ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ। ਇਸ ਦਾ ਸਵਾਦ ਆਮ ਆਲੂਆਂ ਨਾਲੋਂ ਵਧੀਆ ਹੁੰਦਾ ਹੈ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


 


ਇਨ੍ਹਾਂ ਖੇਤਰਾਂ ਵਿੱਚ ਉਤਪਾਦਨ ਹੋਵੇਗਾ


ਕੁਫਰੀ ਜਾਮਨੀ ਆਲੂ ਨੂੰ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ (ਪੱਧਰੀ ਖੇਤਰ), ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ, ਉੜੀਸਾ, ਅਸਾਮ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਉਗਾਇਆ ਜਾ ਸਕਦਾ ਹੈ। ਇਸ ਬਾਰੇ ਪਿਛਲੇ ਮਹੀਨੇ ਹੀ ਸੂਚਿਤ ਕੀਤਾ ਗਿਆ ਸੀ।