ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਝੰਡੇਆਣਾ ਗਰਭੀ 'ਚ ਦੋਹਰੇ ਕਤਲ ਮਗਰੋਂ ਸਨਸਨੀ ਫੈਲ ਗਈ।ਬੀਤੇ ਲੰਘੀ 14-15 ਅਕਤੂਬਰ ਦੀ ਰਾਤ ਨੂੰ ਪਾਲ ਸਿੰਘ (ਉਮਰ 42 ਸਾਲ) ਪੁੱਤਰ/ਕਰਤਾਰ ਸਿੰਘ ਅਤੇ ਜਸਵਿੰਦਰ ਸਿੰਘ (ਉਮਰ 52 ਸਾਲ) ਪੁੱਤਰ/ਹਰਦਿਆਲ ਸਿੰਘ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।


ਦੋਵੇਂ ਪਿੰਡ ਝੰਡੇਆਣਾ ਗਰਭੀ ਦੇ ਰਹਿਣ ਵਾਲੇ ਸਨ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋਵੇਂ ਨਾਥੇਵਾਲਾ 'ਚ ਖੇਤੀ ਕਰਦੇ ਸਨ।ਮੌਕੇ ਤੇ ਮੋਗਾ ਜ਼ਿਲ੍ਹਾ ਪੁਲਿਸ ਮੁੱਖੀ ਸਮੇਤ , ਐਸਪੀ (ਡੀ) ਜਗਤਪ੍ਰੀਤ ਸਿੰਘ ਅਤੇ ਬਾਘਾਪੁਰਾਣਾ ਡੀਐਸਪੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।


ਜਾਣਕਾਰੀ ਦਿੰਦਿਆ ਚੌਂਕੀ ਇੰਚਾਰਜ ਗੁਰਸੇਵਕ ਸਿੰਘ ਨੇ ਦਸਿਆ ਕਿ ਬੀਤੀ ਰਾਤ ਪਵਨਪ੍ਰੀਤ ਸਿੰਘ ਵਲੋਂ ਤੇਜਧਾਰ ਹਥਿਆਰ ਨਾਲ ਦੋਵਾਂ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਰੋਪੀ ਦੀ ਜ਼ਮੀਨ ਦੇ ਨਾਲ ਜ਼ਮੀਨ ਠੇਕੇ 'ਤੇ ਲਈ ਸੀ ਇਹ ਜ਼ਮੀਨ ਪਹਿਲਾਂ ਫਰਾਰ ਆਰੋਪੀ ਕੋਲ ਠੇਕੇ 'ਤੇ ਸੀ ਜਿਸ ਕਰਕੇ ਇੰਨਾ ਦਾ ਆਪਸੀ ਝਗੜਾ ਹੋਇਆ ਸੀ। ਉਹਨਾਂ ਦੱਸਿਆ ਕਿ ਆਰੋਪੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਪੁਲੀਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।


ਉੱਥੇ ਮ੍ਰਿਤਕ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਰਿਸ਼ਤੇਦਾਰੀ ਉਨ੍ਹਾਂ ਨਾਲ ਦੇ ਪਿੰਡ ਨਾਥੇਵਾਲਾ ਵਿਖੇ ਹੈ ਜਿਥੇ ਉਹ ਬੀਤੀ ਸ਼ਾਮ ਗਏ ਸੀ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਨੱਥੇਵਾਲੇ ਦੇ ਹੀ ਇਕ ਵਿਅਕਤੀ ਵੱਲੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।ਜਿਸ ਦੀ ਸੂਚਨਾ ਸਾਨੂੰ ਬੀਤੀ ਦੇਰ ਰਾਤ ਹੀ ਮਿਲੀ।ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ