ਪਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ


ਭਗਤ ਸਿੰਘ ਸਿਰਫ ਇੱਕ ਵਿਅਕਤੀ ਨਹੀ ਸਗੋਂ ਇੱਕ ਨਿਸ਼ਾਨ ਹੈ, ਇੱਕ ਚਿੰਨ੍ਹ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿੱਚ ਮਘਦੀ ਅੱਗ ਦੀ ਤਰ੍ਹਾਂ ਬਲ ਉੱਠਿਆ ਹੈ। ਇਹ ਬੋਲ ਸੀ ਸੁਭਾਸ਼ ਚੰਦਰ ਬੋਸ ਦੇ ਜੋ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਦਿੱਲੀ ਵਿੱਚ ਇੱਕ ਭਰੇ ਜਲਸੇ ਦੌਰਾਨ ਕਹੇ।


28 ਸਤੰਬਰ, 1907 ਜਦੋਂ ਪਾਕਿਸਤਾਨ ਦੇ ਚੱਕ ਨੰਬਰ 105 ‘ਚ ਕ੍ਰਾਂਤੀਕਾਰੀ ਪਰਿਵਾਰ ‘ਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ, ਨਵਾਂਸ਼ਹਿਰ ਸੀ। ਇਸ ਦਾ ਬਾਅਦ ਵਿੱਚ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ। ਖਟਕੜ ਕਲਾਂ ਦੇ ਨਾਲ ਭਗਤ ਸਿੰਘ ਦਾ ਰਿਸ਼ਤਾ ਨੂੰਹ ਤੇ ਮਾਸ ਵਾਂਗਰ ਰਿਹਾ। ਉਨ੍ਹਾਂ ਨੂੰ ਜੀਵਨ ਦੇ ਗੁਰ ਉਨ੍ਹਾਂ ਦੇ ਦਾਦਾ ਅਰਜੁਨ ਸਿੰਘ ਨੇ ਖਟਕੜ ਕਲਾਂ ਹੀ ਲਿਆ ਕੇ ਸਿਖਾਏ ਜੋ ਬਾਅਦ ਵਿੱਚ ਉਨ੍ਹਾਂ ਦੀ ਦੇਸ਼ ਪ੍ਰੇਮ ਦੀ ਸੋਚ ਦਾ ਆਧਾਰ ਬਣੇ।

 

ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

ਪੰਜਾਬ ਦੇ ਜਲੰਧਰ ਤੇ ਰੂਪਨਗਰ ਜ਼ਿਲ੍ਹਿਆਂ ਦਰਮਿਆਨ ਸਟੇਟ ਹਾਈਵੇ ਤੇ ਮੌਜੂਦ ਪਿੰਡ ਖਟਕੜ ਕਲਾਂ ਜਿੱਥੇ ਨਜ਼ਰੀਂ ਪੈਂਦਾ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਇੱਥੋਂ ਲੰਘਦਾ ਹਰ ਰਾਹਗੀਰ ਸਜਦਾ ਕਰਦਾ ਹੈ।  ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਹੀ ਇੱਥੋਂ ਦੇ ਕਣ-ਕਣ ‘ਚ ਇਨਕਲਾਬ ਦੀ ਸੁਗੰਧੀ ਆਉਂਦੀ ਹੈ ਤੇ ਕੁਝ ਕੁ ਕਦਮ ਅੱਗੇ ਵਧ ਦੇਖਣ ਨੂੰ ਮਿਲਦਾ ਹੈ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ। ਮੁੱਖ ਦਰਵਾਜ਼ੇ ਵਿੱਚੋਂ ਅੰਦਰ ਪ੍ਰਵੇਸ਼ ਕਰਦਿਆਂ ਹੀ ਖੂਹ ਦਿਖਾਈ ਦਿੰਦਾ ਹੈ ਜੋ ਪਿੰਡ ਦੇ ਬਜ਼ੁਰਗਾਂ ਮੁਤਾਬਕ ਵਰਤੋਂ ਵਿੱਚ ਸੀ ਪਰ ਬਾਅਦ ਵਿੱਚ ਇਸ ਨੂੰ ਪੂਰ ਦਿੱਤਾ ਗਿਆ ਪਰ ਬਾਕੀ ਘਰ ਦੀ ਇਮਾਰਤ ਨੂੰ ਬਹੁਤ ਹੀ ਸ਼ਿਦਤ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।

 



 

ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਣ ਸਿੰਘ ਦੇ ਦੱਸਣ ਮੁਤਾਬਕ ਭਗਤ ਸਿੰਘ ਦੇ ਜੱਦੀ ਘਰ ਦਾ ਨਿਰਮਾਣ 1858 ਈ ‘ਚ ਉਨ੍ਹਾਂ ਦੇ ਪੜਦਾਦਾ ਫਤਿਹ ਸਿੰਘ ਨੇ ਕਰਵਾਇਆ ਜੋ ਖੁਦ ਵੀ ਉੱਘੇ ਆਜ਼ਾਦੀ ਘੁਲਾਟੀਏ ਸਨ। ਭਗਤ ਸਿੰਘ ਆਪਣੇ ਦਾਦਾ ਜੀ ਨਾਲ ਅਕਸਰ ਇਸ ਘਰ ’ਚ ਆਇਆ ਕਰਦੇ ਸੀ। ਭਗਤ ਸਿੰਘ ਦੇ ਪਰਿਵਾਰ ਦਾ ਵੀ ਖਟਕੜ ਕਲਾਂ ਨਾਲ ਇਤਿਹਾਸਕ ਪਿਛੋਕੜ ਸੀ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਛੋਟੀ ਉਮਰੇ ਜੋ ਜਾਮ ਹਕੀਕੀ ਪੀ ਜਾਂਦੇ ਨੇ,
ਅਮਰ ਹੋ ਜਾਂਦੇ ਐਸੀ ਜ਼ਿੰਦਗੀ ਜੀਅ ਜਾਂਦੇ ਨੇ,
ਫਿਰ ਭਰਦੇ ਮੇਲੇ ਇਨ੍ਹਾਂ ਸੂਰਮਿਆਂ ਦੇ ਨਾਂਵਾਂ 'ਤੇ
ਹੁਣ ਸਿਜਦੇ ਹੁੰਦੇ ਯੋਧੇ ਵਸਦੇ ਸੀ ਜਿਨ੍ਹਾਂ ਥਾਵਾਂ 'ਤੇ

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?


ਸ਼ਹੀਦ ਭਗਤ ਸਿੰਘ ਦੇ ਘਰ ਅੱਜ ਵੀ ਬਹੁਤ ਬੇਸ਼ਕੀਮਤੀ ਵਸਤੂਆਂ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ। ਦਰਵਾਜ਼ਾ ਖੋਲ੍ਹਦੇ ਸਾਰ ਭਗਤ ਸਿੰਘ ਦਾ ਬਹੁਤ ਸੋਹਣਾ ਚਿੱਤਰ ਦਿੱਖਦਾ ਹੈ ਜੋ ਮੱਲੋ-ਜ਼ੋਰੀ ਅਤੀਤ ਵੱਲ ਲੈ ਜਾਂਦਾ ਹੈ ਕਿ ਉਹ ਸਮਾਂ ਕੈਸਾ ਹੋਵੇਗਾ ਜਦੋਂ ਭਗਤ ਸਿੰਘ ਇਸ ਘਰ ‘ਚ ਨਿਵਾਸ ਕਰਦੇ ਸਨ। ਬਾਲਿਆਂ ਦੀ ਛੱਤ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।

ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਜਿਸ ਵਕਤ ਭਗਤ ਸਿੰਘ ਦੇ ਮਾਤਾ ਵਿਦਿਆਵਤੀ ਜੀ ਇੱਥੇ ਨਿਵਾਸ ਕਰਦੇ ਸਨ, ਉਸ ਵੇਲੇ ਅਕਸਰ ਹੀ ਬੱਚੇ ਇਸ ਘਰ ‘ਚ ਖੇਡਣ ਲਈ ਆਉਂਦੇ ਸੀ। ਮਾਤਾ ਜੀ ਦਾ ਸੁਭਾਅ ਬਹੁਤ ਹੀ ਸ਼ਾਂਤ ਸੀ ਤੇ ਕਦੇ ਕਿਸੇ ਤੇ ਗੁੱਸਾ ਨਹੀਂ ਕਰਦੇ ਸੀ। ਇਸ ਤੋਂ ਇਲਾਵਾ ਹੋਰ ਵੀ ਬਚਪਨ ਦੀਆਂ ਅਨੇਕਾਂ ਹੀ ਯਾਦਾਂ ਨੇ ਜੋ ਭਗਤ ਸਿੰਘ ਦਾ ਜੱਦੀ ਘਰ ਆਪਣੇ ਆਪ ‘ਚ ਸਮੋਈ ਬੈਠਾ ਹੈ।

 



 

ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਖਟਕੜ ਕਲਾਂ ਜਗਤ ਪ੍ਰਸਿੱਧ ਹੋ ਗਿਆ। ਰੋਜ਼ਾਨਾ ਵੱਡੀ ਗਿਣਤੀ ‘ਚ ਦੇਸ਼ ਭਗਤ ਇਸ ਥਾਂ ਤੇ ਆਉਂਦੇ ਤੇ ਮਹਾਨ ਸ਼ਹਾਦਤ ਅੱਗੇ ਸ਼ਰਧਾ ਅਰਪਨ ਕਰਦੇ ਹਨ। ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਤੋਂ ਇਲਾਵਾ ਖਟਕੜ ਕਲਾਂ ਵੀ ਬਹੁਤ ਵੱਡਾ ਮੇਲਾ ਭਰਨਾ ਸ਼ੁਰੂ ਹੋਇਆ। ਸੋ ਇਸ ਘਰ ਵਿੱਚ ਆ ਕੇ ਤੇ ਬੇਸ਼ਕੀਮਤੀ ਵਸਤੂਆਂ ਨੂੰ ਵੇਖ ਹਰ ਕੋਈ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹੈ।

ਪੰਜਾਬ ‘ਚ ਜਦੋਂ ਵੀ ਸਿਆਸਤ ਗਰਮਾਉਂਦੀ ਹੈ। ਚੋਣਾਂ ਦਾ ਮਾਹੌਲ ਹੋਵੇ ਤਾਂ ਵੱਡੇ-ਵੱਡੇ ਦਿੱਗਜ਼ ਲੀਡਰ ਭਗਤ ਸਿੰਘ ਦੇ ਇਸ ਜੱਦੀ ਘਰ ‘ਚ ਆਉਂਦੇ ਹਨ। ਕਸਮਾਂ ਖਾਧੀਆਂ ਜਾਂਦੀਆਂ ਹਨ। ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਜੋ ਅਖਬਾਰਾਂ ਦੀ ਸੁਰਖੀ ਬਣਦੇ ਹਨ ਕਿ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਰਗਾ ਪੰਜਾਬ ਸਿਰਜ ਕੇ ਦਿੱਤਾ ਜਾਵੇਗਾ। ਇੱਥੋਂ ਦੇ ਲੋਕਾਂ ਦਾ ਵੀ ਰੋਸ ਹੈ ਕਿ ਲੀਡਰਾਂ ਨੇ ਭਗਤ ਸਿੰਘ ਤੇ ਖਟਕੜ ਕਲਾਂ ਦਾ ਨਾਮ ਵਰਤਿਆ ਜ਼ਰੂਰ ਹੈ ਪਰ ਬਣਦਾ ਹੱਕ ਨਹੀਂ ਦਿੱਤਾ। ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਖਟਕੜ ਕਲਾਂ ਦਾ ਜਿੰਨਾ ਵੀ ਵਿਕਾਸ ਹੋਇਆ, ਉਸ ਦਾ ਅਸਲ ਸਿਹਰਾ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਜਾਂਦਾ ਹੈ।

 



 

ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

ਦਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ
ਮੇਰੀ ਮਿੱਟੀ ਸੇ ਭੀ ਖੂਸ਼ਬੂ-ਏ-ਵਤਨ ਆਏਗੀ