ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦਾਣਾ ਮੰਡੀ ਨੇੜੇ ਕਪੂਰਥਲੇ ਵਾਲੇ ਪਾਸਿਓਂ ਆਉਂਦੇ ਸਮੇਂ ਪਰਵਾਸੀ ਮਜ਼ਦੂਰ ਪਤੀ- ਪਤਨੀ ਨਾਲ ਮੋਟਰਸਾਈਕਲ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਪਤਨੀ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਜਦੋਂ ਸੁਲਤਾਨਪੁਰ ਲੋਧੀ ਪਹੁੰਚੀ ਤਾਂ ਵਾਪਿਸ ਆਉਂਦੇ ਸਮੇਂ ਮੋਟਰਸਾਈਕਲ ਦਾ ਬੈਲੇਂਸ ਵਿਗੜਨ ਕਾਰਨ ਦਰਖਤ 'ਚ ਵੱਜ ਕੇ ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਤੀ ਫੱਟੜ ਹੋ ਗਿਆ ਹੈ। 


ਉਥੇ ਐਂਬੂਲੈਂਸ ਵੀ ਫੋਨ ਕਰਨ ਦੇ ਬਾਵਜੂਦ ਅੱਧਾ ਘੰਟਾ ਐਂਬੂਲੈਂਸ ਲੇਟ ਪਹੁੰਚੀ ਪਰ ਜਦੋਂ ਐਂਬੂਲੈਂਸ ਉੱਥੇ ਪਹੁੰਚੀ ਤਾਂ ਐਂਬੂਲੈਂਸ ਦੇ ਕਰਮਚਾਰੀਆਂ ਵੱਲੋਂ ਇਸ ਪਰਵਾਸੀ ਮਜ਼ਦੂਰ ਪਤਨੀ ਦੇ ਮ੍ਰਿਤਕ ਸਰੀਰ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦੀ  ਮੋਰਚਰੀ ਤੱਕ ਲਿਜਾਣ ਤੋਂ ਇਨਕਾਰ ਕਰ ਦਿੱਤਾ। 

 

ਐਂਬੂਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਮ੍ਰਿਤਕ ਨੂੰ ਐਂਬੂਲੈਂਸ 'ਚ ਹਸਪਤਾਲ ਨਹੀਂ ਲਿਜਾ ਸਕਦੇ। ਉਥੇ ਹੀ ਪਰਵਾਸੀ ਪਰਿਵਾਰ ਨੇ ਇਕ ਜਗਾੜੂ  ਘੜੁੱਕੇ ਦੇ ਵਿਚ ਇਸ ਗ਼ਰੀਬ ਪਰਿਵਾਰ ਦੀ ਧੀ ਦਾ ਮ੍ਰਿਤਕ ਸਰੀਰ ਹਸਪਤਾਲ ਮੋਰਚਰੀ 'ਚ ਰੱਖਣ ਲਈ ਲਿਆਂਦਾ ਗਿਆ। ਉਥੇ ਹੀ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਮ੍ਰਿਤਕ ਪਤਨੀ ਦੇ ਪਤੀ 'ਤੇ ਵੀ ਗੰਭੀਰ ਆਰੋਪ ਲਗਾਏ ਲਾਏ ਹਨ। 

 

ਦੱਸ ਦੇਈਏ ਕਿ ਸੜਕੀ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਨਿੱਤ ਰੋਜ਼ ਸੜਕਾਂ ’ਤੇ ਮਨੁੱਖੀ ਖ਼ੂਨ ਡੁਲਦਾ ਹੈ। ਰੋਜ਼ਾਨਾ ਲੱਖਾਂ-ਕਰੋੜਾਂ ਰੁਪਏ ਦੀ ਮਸ਼ੀਨਰੀ ਨੁਕਸਾਨੀ ਜਾਂਦੀ ਹੈ। ਇਸ ਦਾ ਕਾਰਨ ਵੱਧ ਰਹੀ ਵਾਹਨਾਂ ਦੀ ਗਿਣਤੀ, ਮਾੜੀਆਂ ਸੜਕਾਂ , ਵਹੀਕਲ ਚਲਾਉਣ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਕਰਨ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਆਦਿ ਨੂੰ ਮੰਨਿਆ ਗਿਆ ਹੈ। ਪਤਨੀ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਜਦੋਂ ਸੁਲਤਾਨਪੁਰ ਲੋਧੀ ਪਹੁੰਚੀ ਤਾਂ ਵਾਪਿਸ ਆਉਂਦੇ ਸਮੇਂ ਮੋਟਰਸਾਈਕਲ ਦਾ ਬੈਲੇਂਸ ਵਿਗੜਨ ਕਾਰਨ ਦਰਖਤ 'ਚ ਵੱਜ ਕੇ ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਤੀ ਫੱਟੜ ਹੋ ਗਿਆ ਹੈ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।