Punjab news: ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਮੋਰਚੇ ਦੀਆਂ ਲਟਕਦੀਆਂ ਮੰਗਾਂ 'ਤੇ ਇੱਕਜੁੱਟ ਤਾਲਮੇਲਵੇਂ ਸ਼ੰਘਰਸ਼ ਦੀ ਤਜਵੀਜ਼ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰਰਾਜਨੀਤਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਤਾਲਮੇਲ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।


ਇਸ ਕਮੇਟੀ ਵੱਲੋਂ ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਸਾਹਨੀ ਤੇ ਮਾਂਗਟ ਯੂ ਪੀ ; ਕਾਕਾ ਸਿੰਘ ਕੋਟੜਾ ਅਤੇ ਸੁਰਜੀਤ ਸਿੰਘ ਫੂਲ ਤੇ ਸੁਖਵਿੰਦਰ ਕੌਰ ਨੂੰ ਮਿਲਣ ਵੇਲੇ ਤਾਲਮੇਲਵੇਂ ਸ਼ੰਘਰਸ਼ ਦੀ ਇਸ ਤਜਵੀਜ਼ 'ਤੇ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਸੀ।


ਪ੍ਰੰਤੂ ਇਸ ਦੀ ਬਜਾਏ ਸ਼੍ਰੀ ਪੰਧੇਰ ਸ਼੍ਰੀ ਫੂਲ ਤੇ ਸਤਨਾਮ ਸਿੰਘ ਬਹਿਰੂ ਤੇ ਮਨਜੀਤ ਰਾਏ ਵੱਲੋਂ 27 ਫਰਵਰੀ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਰਾਹੀਂ ਸਾਡੀ ਜਥੇਬੰਦੀ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਰੁੱਧ ਬੇਬੁਨਿਆਦ ਭੰਡੀ ਪ੍ਰਚਾਰ ਵਿੱਢ ਦਿੱਤਾ ਗਿਆ।


ਇਹ ਵੀ ਪੜ੍ਹੋ: Punjab news: ਵਿਜੀਲੈਂਸ ਬਿਊਰੋ ਵਲੋਂ ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ASI ਕਲਰਕ ਕਾਬੂ


ਬੇਸ਼ੱਕ ਸਾਡੇ ਸੂਬਾਈ ਆਗੂਆਂ ਨੂੰ ਪੰਧੇਰ ਜਾਂ ਫੂਲ ਦੁਆਰਾ ਤਿੰਨ ਵਾਰ ਮਿਲਣ ਦੀ ਗੱਲ ਦਰੁਸਤ ਹੈ, ਪ੍ਰੰਤੂ ਸਾਡੇ ਵੱਲੋਂ ਹਰ ਵਾਰ ਮੰਗਾਂ ਉੱਤੇ ਸਹਿਮਤੀ ਜ਼ਾਹਰ ਕਰਦਿਆਂ ਤਾਲਮੇਲਵੇਂ ਸ਼ੰਘਰਸ਼ ਲਈ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਟੀਮ ਨਾਲ਼ ਤਾਲਮੇਲ ਕਰਨ ਦਾ ਸੁਝਾਅ ਨਹੀਂੰ ਮੰਨਿਆ ਗਿਆ।


ਇਸ ਤੋਂ ਉਲਟ ਜ਼ੋਰ ਪਾਇਆ ਗਿਆ ਕਿ ਤੁਹਾਡੀ ਜਥੇਬੰਦੀ ਸਾਡੇ ਸੰਯੁਕਤ ਮੋਰਚੇ ਵਿੱਚ ਸ਼ਾਮਲ ਹੋ ਜਾਵੇ, ਜੋ ਕਿਸੇ ਵੀ ਹਾਲਤ ਵਿੱਚ ਮੰਨਣਯੋਗ ਨਹੀਂ। ਕਿਉਂਕਿ ਇਸ ਦਾ ਮਤਲਬ ਸ਼ਾਨਦਾਰ ਜੇਤੂ ਦਿੱਲੀ ਘੋਲ਼ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪਾਉਣਾ ਸੀ।


ਇਸ ਮਕਸਦ ਦੀ ਪੁਸ਼ਟੀ ਸਾਡੀ ਮਿਲਣੀ ਮੌਕੇ ਪੰਧੇਰ ਵੱਲੋਂ ਇਹ ਕਹਿ ਕੇ ਕੀਤੀ ਗਈ ਕਿ ਜੇਕਰ ਤੁਸੀਂ ਸਾਡੇ ਨਾਲ ਆ ਜਾਓ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਰੋਲ਼ ਦਿਆਂਗੇ। ਬੇਸ਼ੱਕ ਉਨ੍ਹਾਂ ਵੱਲੋਂ ਇਸ ਦੂਸ਼ਣਬਾਜ਼ੀ ਵਾਲੀ ਪ੍ਰੈਸ ਕਾਨਫਰੰਸ ਰਾਹੀਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਤਾਲਮੇਲਵੇਂ ਸ਼ੰਘਰਸ਼ ਦੀ ਸਥਾਪਤੀ ਦੇ ਅਮਲ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਗਿਆ ਹੈ ਪ੍ਰੰਤੂ ਸਾਡੇ ਵੱਲੋਂ ਇਸ ਅਮਲ ਨੂੰ ਸਿਰੇ ਚਾੜ੍ਹਨ ਲਈ ਗੰਭੀਰ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ।


ਇਹ ਵੀ ਪੜ੍ਹੋ: Himachal Pradesh Politics: ਹਿਮਾਚਲ 'ਚ ਸੌਖਾ ਨਹੀਂ ਬੀਜੇਪੀ ਲਈ 'ਅਪਰੇਸ਼ਨ ਲੋਟਸ'...ਸਰਕਾਰ ਡੇਗਣ ਲਈ ਔਖੀ ਜਾਪਦੀ ਅੰਕੜਿਆਂ ਦੀ ਖੇਡ