Farmers Protest: ਸ਼ੰਭੂ ਬਾਰਡਰ 'ਤੇ ਅੱਜ ਅਜੀਬ ਘਟਨਾ ਵਾਪਰੀ ਹੈ। ਇੱਥੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਧਰਨੇ ਨੇੜੇ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬੀਅਰ ਦਾ ਟਰੱਕ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਸਵੇਰੇ ਜਾਗਦੇ ਹੀ ਕਿਸਾਨਾਂ ਵਿੱਚ ਹੜਕੰਪ ਮੱਚ ਗਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਕਿਸਾਨਾਂ ਵੱਲੋਂ ਵਿਰੋਧ ਕਰਨ ਲਈ ਸ਼ੰਭੂ ਸਰਹੱਦ ਨੇੜੇ ਡੇਰੇ ਲਾਏ ਹੋਏ ਹਨ। ਤੜਕੇ ਉੱਥੋਂ ਥੋੜ੍ਹੀ ਦੂਰੀ 'ਤੇ ਜੰਗਲ 'ਚ ਸੀਲਬੰਦ ਬੋਤਲਾਂ ਤੇ ਬੀਅਰ ਦੇ ਕੈਨ ਦਾ ਸਟਾਕ ਮਿਲਿਆ। ਇਸ 'ਤੇ 3 ਮਾਰਚ 2023 ਦੀ ਮੈਨੂਫੈਕਚਰਿੰਗ ਡੇਟ ਲਿਖੀ ਹੋਈ ਹੈ। ਬੀਅਰ ਦੇ ਮਾਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: Munawar Faruqui: 'ਬਿੱਗ ਬੌਸ 17' ਜੇਤੂ ਮੁਨੱਵਰ ਫਾਰੂਕੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਬਾਅਦ 'ਚ ਕੀਤਾ ਰਿਹਾਅ, ਜਾਣੋ ਕੀ ਹੈ ਇਸ ਦੀ ਵਜ੍ਹਾ


ਇਸ ਮਾਮਲੇ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਹਿੰਦੇ ਆ ਰਹੇ ਹਨ ਕਿ ਉਹੋ ਜਿਹੇ ਹੱਥਕੰਡੇ ਅਪਣਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ 'ਚ ਇਹ ਵੀ ਸਰਕਾਰ ਦੀ ਕਾਰਵਾਈ ਹੈ, ਜਿਸ ਕਾਰਨ ਕਿਸਾਨ ਬਦਨਾਮ ਹੋ ਜਾਣ ਤੇ ਲੋਕ ਉਨ੍ਹਾਂ ਦੇ ਖਿਲਾਫ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਕੰਮ ਦੇਰ ਰਾਤ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ।


ਕਿਸਾਨ ਆਗੂਆਂ ਨੇ ਐਸਐਸਪੀ ਪਟਿਆਲਾ ਤੋਂ ਦਖ਼ਲ ਦੇ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬੀਅਰ ਕੰਪਨੀ ਦੇ ਮਾਲਕ ਤੇ ਸਬੰਧਤ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਅਰ ਦੇ ਡੱਬੇ ਕਿਸ ਦੇ ਹਨ।


ਇਹ ਵੀ ਪੜ੍ਹੋ: Arvind Kejriwal Arrest: AAP ਨੂੰ ਲੱਗਿਆ ਵੱਡਾ ਝਟਕਾ, ਕੇਜਰੀਵਾਲ ਨੂੰ ਦੇਣਾ ਪਵੇਗਾ ਅਸਤੀਫ਼ਾ, ਜੇਲ੍ਹ ਤੋਂ ਨਹੀਂ ਚਲਾ ਸਕਦੇ ਸਰਕਾਰ