ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ 'ਤੇ ਨਿਕੇਲ ਕੱਸੀ ਜਾ ਰਹੀ ਹੈ। ਇਸੇ ਤਹਿਤ ਹੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ , ਜੋ ਕੈਬਨਿਟ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਸਰਕਾਰੀ ਟੀਚਰ ਦੀ ਨੌਕਰੀ ਲਗਵਾਉਣ ਦੇ ਨਾਮ 'ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

 

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਗੁਰਵੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਫੱਕਸਰ ਨੇ ਥਾਣਾ ਕਬਰਵਾਲਾ ਵਿਖੇ ਇਤਲਾਹ ਦਿੱਤੀ ਕਿ ਉਹ ਪਿੰਡ ਕੋਲਿਆਵਾਲੀ ਪੁੱਜਾ ਸੀ ਅਤੇ ਟਾਇਰ ਪੈਂਚਰ ਵਾਲੀ ਦੁਕਾਨ ਪਰ ਮੈਨੂੰ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਲਿਆਂਵਾਲੀ ਨੂੰ ਮਿਲਿਆ ਤਾਂ ਗੁਰਮੀਤ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਕੈਬਿਨਟ ਮੰਤਰੀ ਬਲਜੀਤ ਕੌਰ ਵਿਧਾਇਕ ਹਲਕਾ ਮਲਟ ਦਾ ਨਿੱਜੀ ਸਹਾਇਕ ਲੱਗਾ ਹੋਇਆ ਹਾਂ। 

 

ਉਨ੍ਹਾਂ ਦੱਸਿਆ ਕਿ ਮੈਂਨੂੰ ਕਹਿਣ ਲੱਗਾ ਕਿ ਜੇਕਰ ਸਰਕਾਰੀ ਅਧਿਆਪਕ ਲੱਗਣਾ ਚਾਹੁੰਦੇ ਹੋ ਤਾਂ ਮੈਨੂੰ 10 ਲੱਖ ਰੁਪਏ ਦੇ ਦਿਉ। ਜਿਸ 'ਤੇ ਗੁਰਵੀਰ ਸਿੰਘ ਨੇ ਕੈਬਿਨਟ ਮੰਤਰੀ ਦੇ ਨਿੱਜੀ ਸਹਾਇਕ ਤੋਂ ਪੁਛਿਆ ਤਾਂ ਉਸ ਨੇ ਦੱਸਿਆਂ ਕਿ ਗੁਰਮੀਤ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਕੈਬਿਨਟ ਮੰਤਰੀ ਦੇ ਨਾਲ ਨਿਜੀ ਸਹਾਇਕ ਨਹੀਂ ਲੱਗਾ ਹੋਇਆ, ਜਿਸ ਦੇ ਬਿਆਨ 'ਤੇ ਪੁਲਿਸ ਵੱਲੋਂ ਥਾਣਾ ਕਬਰਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

 

ਉਨ੍ਹਾਂ ਦਸਿਆ ਕਿ ਗੁਰਮੀਤ ਸਿੰਘ ਤੋਂ ਮੁੱਢਲੀ ਪੁੱਛਗਿੱਛ 'ਤੇ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਵੀ ਖੁਦ ਹੀ ਆਪਣੀ ਨੌਕਰੀ ਲਈ ਕੈਬਨਿਟ ਮੰਤਰੀ ਦਾ ਜਾਅਲੀ ਪੀ.ਏ. ਬਣ ਕੇ ਪ੍ਰਾਈਵੇਟ ਕੰਪਨੀ ਵੇਰਕਾ ਅੰਦਰ ਫੋਨ ਕਰਕੇ ਨੌਕਰੀ ਦੇਣ ਲਈ ਕਿਹਾ ਸੀ ,ਜਿਸ 'ਤੇ ਉਹਨਾਂ ਨੇ ਗੁਰਮੀਤ ਸਿੰਘ ਨੂੰ ਵੇਰਕਾ ਅੰਦਰ ਨੌਕਰੀ ਦੇ ਦਿੱਤੀ ਸੀ। ਪੁਲਿਸ ਵੱਲੋਂ ਅੱਗੇ ਤਫਤੀਸ਼ ਜਾਰੀ ਹੈ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।