Sri Muktsar Sahib : ਹਲਕਾ ਲੰਬੀ ਦੇ ਪਿੰਡ ਚੰਨੁ ਦੇ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਵਾਟਰ ਵਰਕਸ ਦੇ ਪਾਣੀ ਦੀ ਬੰਦੀ ਕਾਰਨ ਪਾਣੀ ਨਾ ਮਿਲਣ ਕਰਕੇ ਪ੍ਰੇਸ਼ਾਨ ਹੋ ਰਹੇ ਹਨ। ਪਿੰਡ ਵਾਸੀਆਂ ਨੇ ਆਰੋਪ ਲਾਇਆ ਕਿ ਉਹ ਨਹਿਰੀ ਪਾਣੀ ਉਧਾਰ ਲੈ ਕੇ ਵਾਟਰ ਵਰਕਸ ਵਿਚ ਛੱਡਣਾ ਚਾਹੁੰਦੇ ਹਨ ਪਰ ਸਰਪੰਚ ਵੱਲੋਂ ਵਾਟਰ ਵਰਕਸ ਦੀ ਚਾਬੀ ਦੇਣ ਤੋਂ ਇਨਕਾਰ ਕਰਨ ਦਾ ਆਰੋਪ ਲਗਾਇਆ ਹੈ। ਦੂਸਰੇ ਪਾਸੇ ਸਰਪੰਚ ਨੇ ਆਪਣੇ ਉਪਰ ਲੱਗੇ ਆਰੋਪਾਂ ਨੂੰ ਸਿਰੇ ਤੋਂ ਨਿਕਾਰਿਆ ਹੈ।
ਪਿੰਡ ਚਨੂੰ ਦੇ ਵਾਸੀ ਪਿਛਲੇ ਕਰੀਬ ਦੋ ਮਹੀਨੇ ਤੋਂ ਵਾਟਰ ਵਰਕਸ ਦੇ ਪਾਣੀ ਨੂੰ ਤਰਸ ਰਹੇ ਹਨ ਕਿਉਕਿ ਪਾਣੀ ਦੀ ਬੰਦੀ ਹੋਣ ਕਾਰਨ ਲਗਤਾਰ ਪਾਣੀ ਦੀ ਮੁਸ਼ਕਲ ਨਾਲ ਜੂਝ ਰਹੇ ਹਨ। ਹੁਣ ਸਬਰ ਦਾ ਪਿਆਲਾ ਭਰ ਜਾਣ ਤੋਂ ਬਾਅਦ ਉਨ੍ਹਾਂ ਨੇ ਲਾਗਲੇ ਪਿੰਡ ਦੇ ਕਿਸੇ ਕਿਸਾਨ ਤੋਂ ਨਹਿਰੀ ਪਾਣੀ ਉਧਾਰਾ ਮੰਗ ਕੇ ਵਾਟਰ ਵਰਕਸ ਵਿਚ ਪਾਉਣ ਦੀ ਸਕੀਮ ਕੀਤੀ ਤਾਂ ਇਨ੍ਹਾ ਪਿੰਡ ਵਾਸੀਆਂ ਦਾ ਆਰੋਪ ਹੈ ਕਿ ਪਿੰਡ ਦੀ ਸਰਪੰਚ ਵਾਟਰ ਵਰਕਸ ਵਿਚ ਪਾਣੀ ਪਾਉਣ ਤੋਂ ਰੋਕ ਰਹੀ ਹੈ।
ਇਹ ਵੀ ਪੜ੍ਹੋ : ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ, ਸਿਰਾਂ 'ਤੇ ਰੱਖਿਆ ਇਨਾਮ
ਵਾਟਰ ਵਰਕਸ ਦੀ ਚਾਬੀ ਦੇਣ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਦੀ ਬੰਦੀ ਹੋਣ ਕਰਕੇ ਪਾਣੀ ਨੂੰ ਤਰਸ ਰਹੇ ਹਾਂ। ਟੈਂਕਰਾ ਦਾ ਮਹਿੰਗੇ ਭਾਅ ਦਾ ਪਾਣੀ ਲੈਣ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਾਡੇ ਵਾਟਰ ਵਰਕਸ ਵਿਚ ਪਾਣੀ ਪਾਉਣ ਦਾ ਪ੍ਰਬੰਧ ਕੀਤਾ ਜਾਵੇ।
ਦੂਸਰੇ ਪਾਸੇ ਪਿੰਡ ਦੀ ਸਰਪੰਚ ਪਰਮਜੀਤ ਕੌਰ ਨੇ ਆਪਣੇ ਉਪਰ ਲੱਗੇ ਕਥਿਤ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਦੇ ਹੋਏ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਦੀ ਬੰਦੀ ਹੋਣ ਕਰਕੇ ਸਾਰੇ ਲੋਕਾਂ ਨੂੰ ਮੁਸ਼ਕਲ ਜਰੂਰ ਆ ਰਹੀ ਹੈ ਇਹ ਮੁਸ਼ਕਲ ਸਾਰਿਆਂ ਦੀ ਸਾਂਝੀ ਹੈ। ਇਹ ਵਾਟਰ ਵਰਕਸ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਹੈ, ਅਸੀਂ ਕਿਸੇ ਨੂੰ ਕੋਈ ਇਨਕਾਰ ਨਹੀਂ ਕੀਤਾ। ਅਸੀਂ ਕਿਹਾ ਕਿ ਕੋਈ ਲਿਖਤੀ ਜਿੰਮੇਵਾਰੀ ਲਵੇ ਤਾਂ ਜੋ ਵਾਟਰ ਵਰਕਸ ਨੂੰ ਕੋਈ ਨੁਕਸਾਨ ਨਾ ਪਹੁੰਚੇ।