ਅਸ਼ਫਾਕ ਢੁੱਡੀ ਦੀ ਰਿਪੋਰਟ


Sri muktsar sahib news: 16 ਸਾਲਾਂ ਦੇ ਨੌਜਵਾਨ ਅਸ਼ਵਿਨ ਬੱਤਰਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਧਾਰ ਲਿਆ ਜਾਵੇ ਤਾਂ ਇਨਸਾਨ ਕੁਝ ਵੀ ਹਾਸਿਲ ਕਰ ਸਕਦਾ ਹੈ। ਅਸ਼ਵਿਨ ਬੱਤਰਾ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਹੈ ਅਤੇ ਪੜਾਈ ਦੇ ਨਾਲ-ਨਾਲ ਕਰਾਟੇ ਦੀ ਖੇਡ ਵਿੱਚ ਵੀ ਅਵੱਲ ਹੈ।


ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿਸਾ ਲਿਆ ਸੀ। ਅਸ਼ਵਿਨ ਦੀ ਇਸ ਜਿੱਤ ਦੀ ਖੁਸ਼ੀ ਵਿੱਚ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਤੇ ਢੋਲ ਧਮਾਕੇ ਨਾਲ ਸਵਾਗਤ ਕੀਤਾ ਹੈ। 


ਇਸ ਮੌਕੇ ਗੱਲਬਾਤ ਕਰਦਿਆਂ ਅਸ਼ਵਿਨ ਦੇ ਮਾਤਾ ਆਰਤੀ ਬੱਤਰਾ ਅਤੇ ਪਿਤਾ ਨਵਦੀਪ ਬੱਤਰਾ ਨੇ ਦੱਸਿਆ ਕਿ ਅਸ਼ਵਿਨ ਦੀ ਇਸ ਜਿੱਤ ਤੋਂ ਬਾਅਦ ਸਾਨੂੰ ਬਹੁਤ ਮਾਨ ਅਤੇ ਫਖ਼ਰ ਮਹਿਸੂਸ ਹੋ ਰਿਹਾ ਹੈ। ਅਸ਼ਵਿਨ ਨੇ ਆਪਣੀ ਖੇਡ ਰਾਹੀਂ ਸਾਡੇ ਪਰਿਵਾਰ ਦਾ ਹੀ ਨਹੀ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।


ਇਹ ਵੀ ਪੜ੍ਹੋ: Punjab news: ਨਵੇਂ ਸਾਲ ‘ਤੇ ਪੰਜਾਬ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ, ਪੰਜਾਬ ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਲ ਪਲਾਂਟ


ਇਸ ਜਿੱਤ ਨਾਲ ਅੱਜ ਨਵੇਂ ਸਾਲ ਦੇ ਦਿਨ ਖੁਸ਼ੀਆਂ ਦਾ ਤੋਹਫਾ ਮਿਲਿਆ ਹੈ। ਅਸ਼ਵਿਨ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਵਿੱਚ ਪੜ੍ਹਾਈ ਕਰਦਾ ਹੈ ਅਤੇ ਕਰਾਟੇ ਖੇਡ ਵਿੱਚ ਮਾਤਾ ਪਿਤਾ ਦਾ ਪੂਰਾ ਸਹਿਯੋਗ ਰਿਹਾ ਹੈ। ਕਰਾਟੇ ਦੀ ਖੇਡ ਇਸ ਲਈ ਚੁਣੀ ਕਿਉਂਕਿ ਅਜ ਦੇ ਸਮੇਂ ਵਿਚ ਹਰ ਬੱਚੇ ਅਤੇ ਨੌਜਵਾਨ ਨੂੰ ਸੇਲਫ ਡਿਫੇੰਸ ਸਿਖਣਾ ਬਹੁਤ ਜਰੂਰੀ ਹੈ ਅਤੇ ਕਰਾਟੇ ਦੀ ਖੇਡ ਨਾਲ ਚਾਹੇ ਲੜਕਾ ਹੈ ਜਾਂ ਲੜਕੀ ਉਹ ਆਪਣਾ ਕਿਸੇ ਵੀ ਅਣਸੁਖਾਵੇਂ ਹਾਲਾਤ ਵਿੱਚ ਸੇਲਫ ਡਿਫੇਂਸ ਕਰ ਸਕਦਾ ਹੈ। 


ਇਸ ਮੌਕੇ ਅਸ਼ਵਿਨ ਦੇ ਪਿਤਾ ਵੀ ਭਾਵੁਕ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਮਾਪੇ ਆਪਣੇ ਬਚਿਆਂ ਨੂੰ ਪੜ੍ਹਾਈਈ ਦੇ ਨਾਲ-ਨਾਲ ਖੇਡਾਂ ਵਿਚ ਸ਼ਾਮਿਲ ਕਰਾਉਣ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੁਰ ਰਖਿਆ ਜਾ ਸਕੇ ਅਤੇ ਖੇਡਾਂ ਹੀ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਸਲ ਰਸਤਾ ਹਨ। ਮੇਰੇ ਵਲੋਂ ਪੂਰਾ ਸਹਿਯੋਗ ਇਸਦੀ ਖੇਡ ਵਿੱਚ ਰਿਹਾ ਹੈ।


ਮੇਰੇ ਸੁਪਨਾ ਹੈ ਮੇਰਾ ਬੇਟਾ ਏਸ਼ੀਅਨ ਖੇਡਾਂ ਵਿੱਚ ਜਾ ਕੇ ਗੋਲਡ ਮੈਡਲ ਜਿੱਤ ਕੇ ਆਏ। ਸਾਰੇ ਮਾਂ ਪਿਉ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਲੈ ਕੇ ਆਉਣ ਚਾਹੇ ਗੇਮ ਕੋਈ ਵੀ ਹੋਵੇ ਇਸ ਦੇ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਅਤੇ ਬੱਚਿਆ ਦਾ ਦਿਮਾਗ ਪੜ੍ਹਾਈ ਵਿੱਚ ਹੋਰ ਤੇਜ਼ ਹੁੰਦਾ ਹੈ । 


ਅਸ਼ਵਿਨ ਦਾ ਮਾਤਾ ਨੇ ਦੱਸਿਆ ਕਿ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਮੈਂ ਅਸ਼ਵਿਨ ਦੀ ਡਾਈਟ ਦਾ ਪੂਰਾ ਧਿਆਨ ਰਖਿਆ ਹੈ, ਘਰ ਦੀਆਂ ਦੇਸੀ ਚੀਜਾਂ ਖਾ ਕੇ ਹੀ ਅਸ਼ਵਿਨ ਨੇ ਇਹ ਜਿੱਤ ਹਾਸਿਲ ਕੀਤੀ ਹੈ। ਅਜ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀ ਹੈ । ਅਸ਼ਵਿਨ ਦੀ ਜਿੱਤ ਨੇ ਮੇਰਾ ਮਾਣ ਵਧਾਇਆ ਹੈ। ਅਸ਼ਵਿਨ ਨੂੰ ਹੋਰ ਅਗੇ ਲੈ ਕੇ ਜਾਵਾਂਗੇ।  


ਅਸ਼ਵਿਨ ਦੇ ਕੋਚ ਰਜਿੰਦਰ ਸਿੰਘ ਅਤੇ ਪ੍ਰਭਜੀਤ ਸਿਧੂ ਨੇ ਦਸਿਆ ਕਿ ਅਸ਼ਵਿਨ ਹਰ ਰੋਜ਼ 2 ਘੰਟੇ ਕਰਾਟੇ ਦੀ ਪਰੈਕਟਿਸ ਕਰਦਾ ਸੀ। ਚੈਂਪੀਅਨਸ਼ਿਪ ਦੇ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਅਤੇ ਅਸ਼ਵਿਨ ਦਾ ਮੁਕਾਬਲਾ ਵੱਖ-ਵੱਖ ਟੀਮਾਂ ਦੇ ਨਾਲ ਹੋਇਆ ਸੀ ਅਤੇ ਅਸ਼ਵਿਨ ਨੇ ਆਪਣੀ ਖੇਡ ਦਾ ਚੰਗਾ ਪਰਦਰਸ਼ਨ ਕਰਦਿਆਂ ਹੋਇਆਂ ਸੈਮੀਫਾਈਨਲ ਤੱਕ ਪਹੁੰਚ ਕੀਤੀ ਅਤੇ ਕਾਂਸੇ ਦਾ ਤਗਮਾ ਜਿੱਤਿਆ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।


ਅਸ਼ਵਿਨ ਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੈ। ਅਸ਼ਵਿਨ ਨੇ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ। ਅਸ਼ਵਿਨ ਦਾ ਭਾਰ ਬਹੁਤ ਜ਼ਿਆਦਾ ਸੀ ਜੋ ਕਿ ਇਸ ਗੇਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਸਬ ਤੋ ਵੱਡੀ ਚੁਣੋਤੀ ਸੀ। ਅਸ਼ਵਿਨ ਨੇ ਆਪਣਾ ਭਾਰ ਘਟਾਉਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਅਜ ਪੂਰੇ ਜ਼ਿਲ੍ਹੇ ਦਾ ਹੀ ਨਹੀਂ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।


ਇਹ ਵੀ ਪੜ੍ਹੋ: Punjab News: ਕੇਂਦਰ ਨੇ ਨਹੀਂ ਦਿੱਤੀਆਂ ਟਰੇਨਾਂ ਤਾਂ ਪੰਜਾਬ ਦੇ ਬਜ਼ੁਰਗ ਹਵਾਈ ਜਹਾਜ਼ ਰਾਹੀਂ ਕਰਨਗੇ ਤੀਰਥ ਯਾਤਰਾ, ਸਰਕਾਰ ਨੇ ਕਰਵਾਈ ਬੁਕਿੰਗ