ਮੋਗਾ: ਜ਼ਿਲ੍ਹਾ ਮੋਗਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਮੋਬਾਇਲ ਟਾਇਲੇਟ ਚੋਰੀ ਦੇ ਆਰੋਪਾਂ ਹੇਠ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਉੱਤੇ ਮਾਮਲਾ ਦਰਜ ਹੋਇਆ ਹੈ।ਇਸ ਸਬੰਧੀ FIR ਦਰਜ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਦਰਅਸਲ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਧਰਮਕੋਟ ਰੈਲੀ ਦੌਰਾਨ ਮੋਗਾ ਨਗਰ ਨਿਗਮ ਵੱਲੋਂ 2 ਮੋਬਾਇਲ ਟਾਇਲੇਟ ਗਈਆਂ ਸੀ। ਜਿਨ੍ਹਾਂ ਵਿੱਚੋਂ ਇੱਕ ਮੋਬਾਇਲ ਟਾਇਲੇਟ ਉੱਥੇ ਵਾਪਸ ਆ ਗਿਆ ਪਰ ਇਕ ਗਾਇਬ ਸੀ।ਜੋ ਹੁਣ ਨਗਰ ਨਿਗਮ ਕਾਉਂਸਿਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੇ ਸ਼ੈਲਰ ਵਿੱਚੋਂ ਬਰਾਮਦ ਹੋਇਆ ਹੈ।ਜਿਸ ਮਗਰੋਂ ਧਰਮਕੋਟ ਪੁਲਿਸ ਵੱਲੋਂ ਇੰਦਰਪ੍ਰੀਤ ਸਿੰਘ ਬੰਟੀ ਉੱਤੇ ਚੋਰੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਮੌਕੇ ਭੂਪਿੰਦਰ ਸਿੰਘ ਐਸਪੀਐਚ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਆਈ ਸੀ ਉਸਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੋ ਮੋਬਾਇਲ ਟਾਇਲੇਟ ਮਿਸਿੰਗ ਹੈ ਉਹ ਇੰਦਰਪ੍ਰੀਤ ਸਿੰਘ ਬੰਟੀ ਦੇ ਸ਼ੈਲਰ ਵਿੱਚ ਹੈ।ਸੂਚਨਾ ਦੇ ਆਧਾਰ ਉੱਤੇ ਜਦੋਂ ਉੱਥੇ ਜਾਕੇ ਵੇਖਿਆ ਤਾਂ ਉੱਥੇ ਇਹ ਮੋਬਾਇਲ ਟਾਇਲੇਟ ਪਾਇਆ ਗਿਆ।
ਪੁਲਿਸ ਵੱਲੋਂ ਚੋਰੀ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸੰਬਰ ਤੋਂ ਮਾਰਚ ਤੱਕ ਕੁੱਝ ਪ੍ਰੋਗਰਾਮ ਧਰਮਕੋਟ ਵਿੱਚ ਰੱਖੇ ਗਏ ਸਨ ਅਤੇ ਉਨ੍ਹਾਂ ਪ੍ਰੋਗਰਾਮਾਂ ਵਿੱਚ ਆਮ ਜਨਤਾ ਦੀ ਸਹੂਲਤ ਲਈ ਮੋਗਾ ਨਗਰ ਨਿਗਮ ਵੱਲੋਂ ਦੋ ਮੋਬਾਇਲ ਟਾਇਲੇਟ 6 ਸੀਟ ਵਾਲੇ ਮੰਗਵਾਏ ਗਏ ਸਨ।ਪੁਲਿਸ ਨੇ IPC ਦੀ ਧਾਰਾ 379,411 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।