ਚੰਡੀਗੜ੍ਹ : ਪੰਜਾਬ ਦੀਆਂ ਸੜਕਾਂ 'ਤੇ ਅੱਜ ਸਰਕਾਰੀ ਬੱਸਾਂ ਨਹੀਂ ਦੌੜਨਗੀਆਂ। ਜੇਕਰ ਤੁਸੀਂ ਸਫ਼ਰ 'ਤੇ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਖਾਸ ਕਰਕੇ ਉਹਨਾਂ ਮਹਿਲਾਵਾਂ ਲਈ ਜੋ ਰੋਜ਼ਾਨਾ ਸਰਕਾਰੀ ਬੱਸ ਵਿੱਚ ਸਫ਼ਰ ਕਰਕੇ ਆਪਣੇ ਕੰਮਾਂ ਕਾਰਾਂ 'ਤੇ ਜਾਂਦੀਆਂ ਹਨ। ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੁਨੀਆਨ ਵੱਲੋਂ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦੇ ਲਈ ਅੱਜ ਪੂਰੇ ਪੰਜਾਬ ਵਿੱਚ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ।


 ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੁਨੀਆਨ ਵੱਲੋਂ ਚੱਕਾ ਜਾਮ ਦੀ ਕਾਲ ਕਈ ਮਹੀਨੇ ਪਹਿਲਾਂ ਦੀ ਦਿੱਤੀ ਹੋਈ ਸੀ ਪਰ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜਿਸ ਲਈ ਅੱਜ ਇਹ ਸਾਰੇ ਮੁਲਾਜ਼ਮ ਧਰਨੇ 'ਤੇ ਜਾ ਰਹੇ ਹਨ। 


ਇਹਨਾਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਨ ਕਿ -


- ਪਨਬੱਸ ਅਤੇ ਪੀਆਰਟੀਸੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।


- ਪਨਬੱਸ ਅਤੇ ਪੀਆਰਟੀਸੀ ਵਿੱਚ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢ ਕੇ ਵਿਭਾਗ ਮੁਲਾਜ਼ਮਾਂ ਨੂੰ ਸਿੱਧਾਂ ਕੰਟਰੈਕਟ 'ਤੇ ਰੱਖੇ, ਇਸ ਨਾਲ ਵਿਭਾਗ ਦਾ 20 ਤੋਂ 25 ਕਰੋੜ ਰੁਪਏ ਸਲਾਨਾ ਜੀਐਸਟੀ ਅਤੇ ਕਮਿਸ਼ਨ ਦਾ ਬਚਦਾ ਹੈ। 


- ਪਨਬੱਸ ਅਤੇ ਪੀਆਰਟੀਸੀ ਵਿੱਚ ਕੰਮ ਕਰ ਰਹੇ ਕੰਟਰੈਕਟ ਜਾਂ ਆਊਟਸੋਰਸ ਕਾਮੇ ਡਰਾਈਵਰ, ਕੰਡਕਟਰ, ਵਰਕਸ਼ਾਪ, ਡਾਟਾ ਐਂਟਰੀ ਅਪਰੇਟਰ ਅਤੇ ਅਡਵਾਂਸ ਬੁੱਕਰਾਂ ਨੂੰ ਸਰਵਿਸ ਰੂਲ ਬਣਾ ਕੇ ਨਿਯਮ ਲਾਗੂ ਕੀਤੇ ਜਾਣ। 


- ਪ੍ਰਮੁੱਖ ਸਕੱਤਰ ਪੰਜਾਬ ਨਾਲ ਮਿਲੀ 19 ਦਸੰਬਰ 2022 ਨੂੰ ਹੋਈ ਮੀਟਿੰਗ 'ਚ ਲਏ ਗਏ ਫੈਸਲੇ ਲਾਗੂ ਕੀਤੇ ਜਾਣ


- ਪਨਬੱਸ ਅਤੇ ਪੀਆਰਟੀਸੀ ਵਿੱਚ ਲੱਗੀਆਂ ਮਾਰੂ ਕੰਡੀਸ਼ਨਾਂ ਵਿੱਚ ਸੋਧ ਜਾਂ ਇਸ ਨੂੰ ਰੱਦ ਕੀਤਾ ਜਾਵੇ। ਕੰਡੀਸ਼ਨਾਂ ਤਹਿਤ ਬਲੈਕਸਿਲਟ ਕੀਤੇ ਕਰਮਚਾਰੀਆਂ ਨੂੰ ਇੱਕ ਮੌਕਾ ਦਿੰਦੇ ਹੋਏ ਬਹਾਲ ਕੀਤਾ ਜਾਵੇ।


- ਪਨਬੱਸ ਅਤੇ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਾ ਪਾਈਆਂ ਜਾਣ, ਵਿਭਾਗ ਆਪਣੀ ਬੱਸਾਂ ਦਾ ਫਲੀਟ ਪੂਰਾ ਕਰੇ, ਪ੍ਰਾਈਵੇਟ ਮੁਕਾਬਲੇ ਸਰਕਾਰੀ ਬੱਸਾਂ ਦੁੱਗਣੀਆਂ ਕੀਤੀਆਂ ਜਾਣ। 


- ਠੇਕੇਦਾਰ ਵੱਲੋਂ  ਰਿਸ਼ਵਤ ਲੈ ਕੇ ਕੀਤੀ ਜਾ ਰਹੀ ਨਜਾਇਜ਼ ਭਰਤੀ ਰੱਦ ਕੀਤੀ ਜਾਵੇ। ਈ.ਪੀ.ਐਫ ਅਤੇ ਈ.ਐਸ.ਆਈ ਖਾਣ ਵਾਲੇ ਠੇੇਕਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 






 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।