ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਖੇਤੀਬਾੜੀ ਬਾਰੇ ਕੁਝ ਵੀ ਨਹੀਂ ਪਤਾ। ਸਿਰਫ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕਿਸਾਨੀ ਨੂੰ ਜੜ੍ਹਾਂ ਤੋਂ ਜਾਣਦੀ ਹੈ। 90 ਫੀਸਦ ਤੋਂ ਵੱਧ ਸਾਡੀ ਪਾਰਟੀ ਦੇ ਵਰਕਰ ਕਿਸਾਨ ਹਨ।
ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਾਕੀ ਸੂਬੇ ਟੂਰਿਜ਼ਮ ਇੰਡਸਟਰੀ, ਆਈਟੀ ਸੈਕਟਰ ਬਣਾਉਣ ‘ਚ ਲੱਗਿਆ ਰਿਹਾ ਪਰ ਪੰਜਾਬ ਅਜਿਹਾ ਸੂਬਾ ਰਿਹਾ ਜਿਸ ਨੇ ਖੇਤੀ ਨੂੰ ਪ੍ਰਮੋਟ ਕੀਤਾ। ਦੁਨੀਆ ਭਰ ‘ਚ ਜੇਕਰ ਮੰਡੀ ਸਿਸਟਮ ਹੈ ਤਾਂ ਉਹ ਪੰਜਾਬ ਵਿੱਚ ਹੈ। ਪੰਜ-ਛੇ ਪਿੰਡਾਂ ਬਾਅਦ ਪੰਜਾਬ ਵਿੱਚ ਮੰਡੀ ਆਉਂਦੀ ਹੈ। ਅੱਧੇ ਘੰਟੇ ‘ਚ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ‘ਚ ਪਹੁੰਚ ਜਾਂਦਾ ਹੈ। ਪ੍ਰਾਈਵੇਟ ਪਲੇਅਰਾਂ ਦੀ ਪੰਜਾਬ ਨੂੰ ਜ਼ਰੂਰਤ ਨਹੀਂ।
ਉਨ੍ਹਾਂ ਅੱਗੇ ਭਾਜਪਾ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ NDA ਬਣਾਉਣ ਵਾਲੀ ਬੀਜੇਪੀ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਐਨਡੀਏ ਬਣਿਆ ਸੀ ਤਾਂ ਉਦੋਂ ਬੀਜੇਪੀ ਕੋਲ ਸਿਰਫ ਦੋ ਹੀ ਐਮਪੀ ਸੀ। ਪਿਛਲੀਆਂ ਰੈਲੀਆਂ ‘ਚ ਅਸੀਂ 20 ਹਜ਼ਾਰ ਬੰਦਾ ਲੈ ਕੇ ਆਉਂਦੇ ਸੀ ਤੇ ਨਾਂ ਵੱਜਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਇਕੱਠ ਕੀਤਾ। ਜਦੋਂਕਿ ਬੀਜੇਪੀ ਦੇ ਦੋ ਹਜ਼ਾਰ ਤੋਂ ਵੀ ਘੱਟ ਵਰਕਰ ਰੈਲੀਆਂ ‘ਚ ਪਹੁੰਚਦੇ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੀ ਖੇਤੀਬਾੜੀ ਕਾਨੂੰਨ ਨੂੰ ਜਨਮ ਦੇਣ ਵਾਲੇ ਕਿਹਾ। ਬਾਦਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਮੈਨੀਫੈਸਟੋ ‘ਚ ਕਿਹਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣਾਂਗਾ ਤਾਂ ਸਾਰੀਆਂ ਮੰਡੀਆਂ ਪ੍ਰਾਈਵੇਟ ਕਰ ਦੇਵਾਂਗਾ। ਆਪਣੇ ਸੰਬੋਧਨ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਪੰਜਾਬ ‘ਚ ਲਾਗੂ ਕੀਤਾ ਹੋਇਆ ਐਕਟ ਪੰਜਾਬ ਪਹਿਲਾਂ ਰੱਦ ਕਰੇ।
ਕੈਪਟਨ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ, ਜਾਣੋ ਕੀ-ਕੀ ਹੋਏ ਫੈਸਲੇ
ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਪੰਜਾਬੀ ਕਲਾਕਾਰ, ਇੱਕ ਵਾਰ ਮੁੜ ਦੇਣਗੇ ਸਰਕਾਰ ਨੂੰ ਲਲਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904