ਗੁਰਦਾਸਪੁਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਢੇ ਚਾਰ ਸਾਲਾ ਤੋਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ ਸਰਕਾਰ ਨੇ ਲੋਕਹਿੱਤ ਵਿੱਚ ਕੋਈ ਕੰਮ ਨਹੀਂ ਕੀਤਾ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਗੁਰਦਾਸਪੁਰ ਪਹੁੰਚੇ ਅਤੇ ਉਨ੍ਹਾਂ ਨੇ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਲਈ ਪ੍ਰਚਾਰ ਕੀਤਾ।ਉਨ੍ਹਾਂ ਦੇ ਵੱਲੋਂ ਗੁਰਦਾਸਪੁਰ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵਲੋਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਰੋਡ ਸ਼ੋਅ ਵੀ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ,ਜਾਖੜ ,ਸਿੱਧੂ ,ਬਾਜਵਾ ,ਰੰਧਾਵਾ ਵਰਗੀਆਂ ਵੱਖ ਵੱਖ ਮਿਸਲਾਂ ਬਣ ਚੁੱਕੀਆਂ ਹਨ।ਸਿੱਧੂ ਨੂੰ ਪ੍ਰਧਾਨ ਬਣਾਇਆ ਹੈ ਉਹ ਨਾ ਕਿਸੇ ਦੀ ਸੁਣਦਾ ਹੈ ਅਤੇ ਨਾ ਹੀ ਕੋਈ ਉਸਦੀ ਸੁਣਦਾ ਹੈ।ਮੁੱਖ ਮੰਤਰੀ ਚੰਨੀ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਦਿੱਤਾ ਕੁਝ ਨਹੀਂ ਜਾ ਰਿਹਾ। ਪਰ ਇਹ ਨਹੀਂ ਪਤਾ ਕੇ ਸਰਕਾਰ ਕੌਣ ਚਲਾ ਰਿਹਾ ਹੈ।
ਸੁਖਬੀਰ ਨੇ ਕਿਹਾ ਕਿ, ਸਰਕਾਰ ਵਿੱਚ ਹਰ ਕੋਈ ਆਪਣੇ ਆਪਣੇ ਮਹਿਕਮੇ ਵਿੱਚ ਪੈਸੇ ਬਨਾਉਣ ਨੂੰ ਲਗਾ ਹੋਇਆ ਹੈ।ਮੁੱਖ ਮੰਤਰੀ ਚੰਨੀ ਵੱਲੋਂ 15 ਹਜ਼ਾਰ ਕਰੋੜ ਦੇ ਐਲਾਨ ਕੀਤੇ ਗਏ ਪਰ ਭੇਜਿਆ ਕੁੱਝ ਵੀ ਨਹੀਂ। ਆਪਣੇ ਹਲਕੇ ‘ਚ 1000 ਕਰੋੜ ਦਾ ਐਲਾਨ ਕਰਤਾ ਦਿੱਤਾ ਪਰ ਮਿਲਿਆ ਕੁਝ ਵੀ ਨਹੀਂ।ਕਿਸਾਨਾਂ ਲਈ 360 ਰੁਪਏ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ।ਐਸੀ ਸਤਿਥੀ ਪੰਜਾਬ ਲਈ ਖਤਰਨਾਕ ਹੈ।ਪਹਿਲਾ ਕੈਪਟਨ ਨੇ ਝੂਠੀਆਂ ਸਹੁੰਆਂ ਖਾ ਕੇ ਲੋਕਾਂ ਨੂੰ ਗੁਮਰਾਹ ਕੀਤਾ।ਹੁਣ ਚੰਨੀ ਝੂਠੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਹਨਾਂ ਕਿਹਾ ਕਿ ਬਰਸਾਤ ਅਤੇ ਗੜੇਮਾਰੀ ਨਾਲ ਹਜਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਜਲਦ ਤੋਂ ਜਲਦ ਮੁਆਵਜ਼ੇ ਦਾ ਐਲਾਨ ਹੋਣਾ ਚਾਹੀਦਾ ਸੀ ਪਰ ਅਫ਼ਸੋਸ ਕੇ ਪੰਜਾਬ ਸਰਕਾਰ ਨੇ ਜੋ ਨਰਮੇ ਦੀ ਫ਼ਸਲ ਸੁੰਡੀ ਨਾਲ ਬਰਬਾਦ ਹੋ ਗਈ ਉਸਦਾ ਮੁਅਵਜਾ ਅਜੇ ਤਕ ਨਹੀਂ ਦਿਤਾ।ਉਥੇ ਹੀ ਬਾਦਲ ਨੇ ਆਲ ਪਾਰਟੀ ਮੀਟਿੰਗ ਨੂੰ ਲੈਕੇ ਕਿਹਾ ਕਿ ਉਹ ਮੀਟਿੰਗ ਚੰਨੀ ਦੀ ਹੀ ਮੀਟਿੰਗ ਹੈ।ਉਥੇ ਹੀ ਬਾਦਲ ਨੇ ਅਰੂਸਾ ਆਲਮ ਦੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ।