ਅੰਮ੍ਰਿਤਸਰ: ਖੇਤੀ ਕਾਨੂੰਨਾਂ ਬਾਰੇ ਕੇਂਦਰ ਵੱਲੋਂ ਅਫਸਰਾਂ ਨਾਲ ਮੀਟਿੰਗ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਠੁਕਰਾ ਚੁੱਕੀਆਂ ਹਨ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਨਾਲ ਖੁਦ ਮੀਟਿੰਗ ਬੁਲਾਉਣ। ਉਨ੍ਹਾਂ ਕਿਹਾ ਅਫ਼ਸਰਾਂ ਨਾਲ ਮੀਟਿੰਗ ਠੀਕ ਨਹੀਂ। ਇਨ੍ਹਾਂ ਅਫਸਰਾਂ ਨੇ ਕਦੇ ਖੇਤੀ ਨਹੀਂ ਕੀਤੀ। ਸੁਖਬੀਰ ਨੇ ਕਿਹਾ ਰੇਲ ਮਾਰਗਾਂ 'ਤੇ ਡਟੇ ਕਿਸਾਨ ਦਾ ਹਾਲੇ ਤਕ ਕੋਈ ਹੱਲ ਨਹੀਂ ਕੱਢਿਆ ਗਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਲੜਾਈ ਲਈ ਦਿੱਲੀ ਜਾਣਾ ਚਾਹੀਦਾ ਹੈ ਪਰ ਅਫਸੋਸ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਬਾਹਰ ਨਹੀਂ ਨਿਕਲਦੇ। ਸੁਖਬੀਰ ਨੇ ਕੈਪਟਨ ਤੇ ਵਰ੍ਹਦਿਆਂ ਕਿਹਾ ਕਿਸੇ ਵੀ ਸਮੱਸਿਆ ਨੂੰ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੁੰਦੀ ਹੈ।
Breaking- ਕਿਸਾਨਾਂ ਦਾ ਮਸਲਾ ਸੁਲਝਾਉਣ ਲਈ ਸੁਖਬੀਰ ਬਾਦਲ ਦੀ PM ਮੋਦੀ ਨੂੰ ਸਲਾਹ
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸੁਖਬੀਰ ਨੇ ਕਿਹਾ ਦੇਸ਼ ਵੀ ਤਾਂ ਹੀ ਖੁਸ਼ ਰਹਿ ਸਕਦਾ ਜੇਕਰ ਜੇਕਰ ਕਿਸਾਨ ਖੁਸ਼ ਹੈ। ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਦਾ ਅਸਰ ਆਮ ਲੋਕਾਂ, ਵਪਾਰੀ ਵਰਗ ਅਤੇ ਖੇਤੀ ਮਜ਼ਦੂਰਾਂ 'ਤੇ ਵੀ ਹੈ। ਸੁਖਬੀਰ ਨੇ ਸਪਸਟ ਕੀਤਾ ਪੰਜਾਬ ਸਰਕਾਰ ਵੱਲੋਂ ਤਿੰਨ ਮੰਤਰੀਆਂ ਦੀ ਬਣਾਈ ਕਮੇਟੀ ਸਮੱਸਿਆ ਦਾ ਹੱਲ ਕਢਣ ਲਈ ਨਹੀਂ ਸਗੋਂ ਕਿਸਾਨਾਂ ਨੂੰ ਸਮਝਾਉਣ ਲਈ ਬਣਾਈ ਗਈ ਹੈ। ਇਹ ਮੰਤਰੀ ਕਿਸਾਨਾਂ 'ਤੇ ਦਬਾਅ ਪਾਉਣ ਲਈ ਆ ਰਹੇ ਹਨ ਕਿ ਖੇਤੀ ਕਾਨੂੰਨ ਮਨਜ਼ੂਰ ਕਰੋ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ