Supreme Court expresses surprise over Punjab and Haryana High Court giving security to former DGP, Punjab-Chandigarh
ਚੰਡੀਗੜ੍ਹ: ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ‘ਸੁਰੱਖਿਆ’ ਦੇਣ ਦੇ ਹੁਕਮਾਂ ਨੂੰ ‘ਹੈਰਾਨੀਜਨਕ’ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕਿਹਾ ਹੈ ਕਿ ਜਾਂ ਤਾਂ ਮਾਮਲੇ ਦੀ ਖੁਦ ਸੁਣਵਾਈ ਕਰੋ ਅਤੇ 2 ਹਫਤਿਆਂ ਦੇ ਅੰਦਰ ਨਿਪਟਾਰੇ ਲਈ ਇਸ ਨੂੰ ਕਿਸੇ ਹੋਰ ਬੈਂਚ ਕੋਲ ਭੇਜੋ। ਸੈਣੀ 'ਤੇ ਭ੍ਰਿਸ਼ਟਾਚਾਰ, ਅਗਵਾ ਅਤੇ ਪ੍ਰਦਰਸ਼ਨਕਾਰੀਆਂ 'ਤੇ ਕਥਿਤ ਪੁਲਿਸ ਗੋਲੀਬਾਰੀ ਨਾਲ ਜੁੜੇ ਕਈ ਮਾਮਲੇ ਚਲ ਰਹੇ ਹਨ। ਸੀਜੇਆਈ ਐਨਵੀ ਰਮਨਾ, ਜਸਟਿਸ ਏਐਸ ਬੋਪੰਨਾ ਅਤੇ ਜਸਟਿਸ ਏ.ਐਸ. ਹਿਮਾ ਕੋਹਲੀ ਮਾਮਲੇ ਦੀ ਸੁਣਵਾਈ ਕਰ ਰਹੀ ਸੀ।
ਦਰਅਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਉਨ੍ਹਾਂ ਦੇ ਖਿਲਾਫ ਲੰਬਿਤ ਜਾਂ ਭਵਿੱਖ ਵਿੱਚ ਉਨ੍ਹਾਂ ਦੇ ਖਿਲਾਫ ਦਰਜ ਕੀਤੇ ਜਾਣ ਵਾਲੇ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕੀਤੀ ਸੀ। ਸੁਣਵਾਈ ਦੌਰਾਨ ਸੀਜੇਆਈ ਨੇ ਕਿਹਾ, 'ਇਹ ਹੈਰਾਨ ਕਰਨ ਵਾਲਾ ਹੁਕਮ ਹੈ, ਭਵਿੱਖ ਦੀ ਕਾਰਵਾਈ 'ਤੇ ਕਿਵੇਂ ਰੋਕ ਲਗਾਈ ਜਾ ਸਕਦੀ ਹੈ? ਇਹ ਹੈਰਾਨ ਕਰਨ ਵਾਲਾ ਹੈ ਅਤੇ ਅਸੀਂ ਤਿੰਨੋਂ (ਜੱਜ) ਮਹਿਸੂਸ ਕਰਦੇ ਹਾਂ ਕਿ ਇਹ ਬੇਮਿਸਾਲ ਹੈ। ਇਸ ਲਈ ਸੁਣਵਾਈ ਦੀ ਲੋੜ ਹੋਵੇਗੀ।"
ਪੰਜਾਬ ਵਲੋਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੇ ਕਿਹਾ, ‘ਇਹ ਆਮ ਹੁਕਮ ਹਨ, ਹਰ ਚੀਜ਼ ਤੋਂ ਸੁਰੱਖਿਆ ਦਿੱਤੀ ਗਈ ਹੈ। ਸੈਣੀ ਲਈ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਮਾਮਲੇ 'ਚ 3.5 ਸਾਲ ਦੀ ਦੇਰੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਉਸ ਵਿਰੁੱਧ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸੀਜੇਆਈ ਰਮਨਾ ਨੇ ਕਿਹਾ ਕਿ ਜੋ ਵੀ ਹੋ ਜਾਵੇ, ਤੁਸੀਂ ਇਹ ਕਹਿ ਕੇ ਹੁਕਮ ਨਹੀਂ ਪਾਸ ਕਰ ਸਕਦੇ ਕਿ ਭਵਿੱਖ ਦੇ ਮਾਮਲਿਆਂ ਵਿੱਚ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ?
ਇਹ ਵੀ ਪੜ੍ਹੋ: Petrol Diesel Price: ਤੇਲ ਕੰਪਨੀਆਂ ਦੇ ਨੁਕਸਾਨ ਦੀ ਭਰਪਾਈ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਰਨਾ ਪਵੇਗਾ 12 ਰੁਪਏ ਦਾ ਵਾਧਾ