ਜਲੰਧਰ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਹਾਕੀ ਮੈਚ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੇ ਜਿੱਤ ਲਿਆ।ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਚ ਨਵੀਂ ਤਿਆਰ ਕੀਤੀ ਸਿਕਸ-ਏ-ਸਾਈਡ ਐਸਟਰੋਟਰਫ ਹਾਕੀ ਮੈਦਾਨ 'ਚ ਫ਼ਲੁੱਡ ਲਾਈਟਾਂ 'ਚ ਖੇਡੇ ਗਏ ਮੈਚ 'ਚ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 7-2 ਨਾਲ ਹਰਾਇਆ।


ਬੈਂਕ ਟੀਮ ਅੱਧੇ ਸਮੇਂ ਤਕ 4-3 ਨਾਲ ਅੱਗੇ ਖੇਡ ਰਹੀ ਸੀ।ਜੇਤੂ ਟੀਮ ਵੱਲੋਂ ਸੁੰਦਰ ਸ਼ਾਮ (2), ਮਨਮੀਤ ਸਿੰਘ (2) ਸਹਿਜ, ਰਨਜੋਤ ਸਿੰਘ ਤੇ ਗੁਰਪ੍ਰੀਤ ਗੋਲ ਕੀਤੇ ਜਦਕਿ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਗੌਤਮ,ਜਸਕਰਨ , ਅਮਨ ਗੁਲਾਟੀ ਅਤੇ ਰਮਨ ਨੇ ਗੋਲ ਕੀਤੇ।


ਇਸ ਤੋਂ ਪਹਿਲਾਂ ਉਪ ਮੰਡਲ ਮਜਿਸਟ੍ਰੇਟ, ਜਲੰਧਰ-I ਜੈ ਇੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਉਪਰ ਖਿਡਾਰੀਆਂ ਨਾਲ ਸਾਂਝੇ ਤੌਰ ਉਪਰ ਕੇਕ ਕੱਟਣ ਉਪਰੰਤ ਬਾਲ ਨੂੰ ਹਿੱਟ ਕਰਕੇ ਮੈਚ ਦੀ ਸੁਰੂਆਤ ਕਰਦੇ, ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਅੱਜ ਦੇ ਔਖੇ ਸਮੇਂ ਵਿੱਚ ਜਦੋਂ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ ਅਤੇ ਨੌਜਵਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜੀਵਨ ਤੋਂ ਸਿੱਖ ਸਕਦੇ ਹਨ । ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਸਮਾਂ ਤੇ ਊਰਜਾ ਬਰਬਾਦ ਕਰਨ ਦੀ ਬਜਾਏ ਦੇਸ਼ ਦੇ ਵਿਕਾਸ ਤੇ ਖੇਡਾਂ ਵਿਚ ਯੋਗਦਾਨ ਦੇਣ ਲਈ ਆਪਣਾ ਜੀਵਨ ਸਮਰਪਿਤ ਕਰਨਾ ਚਾਹੀਦਾ ਹੈ।


ਇਸ ਮੌਕੇ ਉਪਰ ਉਪ ਮੰਡਲ ਮਜਿਸਟ੍ਰੇਟ, ਜਲੰਧਰ-I ਜੈ ਇੰਦਰ ਸਿੰਘ ਨੇ ‘ਖੇਡਾਂ ਵਤਨ ਪੰਜਾਬ ਦੀਆਂ-2022’ ਵਿਚ ਜ਼ਿਲ੍ਹੇ ਵਿਚ 14 ਸਾਲ ਉਮਰ (ਲੜਕਿਆਂ) ਵਰਗ ਵਿੱਚ ਸਿਲਵਰ ਮੈਡਲ ਜੇਤੂ ਸੁਰਜੀਤ ਹਾਕੀ ਅਕੈਡਮੀ ਟੀਮ ਦੀਆਂ ਖਿਡਾਰਨਾਂ ਦਾ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਪਰ ਲਖਵਿੰਦਰਪਾਲ ਸਿੰਘ ਖੈਰਾ, ਸੁਰਿੰਦਰ ਸਿੰਘ ਭਾਪਾ, ਇਕਬਾਲ ਸਿੰਘ ਸੰਧੂ, ਓਲੰਪੀਅਨ ਰਾਜਿੰਦਰ ਸਿੰਘ, ਓਲੰਪੀਅਨ ਗੁਰਜੀਤ ਕੌਰ, ਰਮਣੀਕ ਸਿੰਘ ਰੰਧਾਵਾ, ਪ੍ਰਦੀਪ ਕੌਰ, ਪਰਮਵੀਰ ਸਿੰਘ, ਸਿਮਰਪ੍ਰੀਤ ਸਿੰਘ ਬਠਲਾ, ਲਵਪ੍ਰੀਤ ਸਿੰਘ, ਜ਼ਿਲ੍ਹਾ ਖੇਡ ਅਫਸਰ, ਹਾਜਿਰ ਸਨ ।


 


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: