Amritpal Singh Case: ਮੰਗਲਵਾਰ ਦੇਰ ਰਾਤ ਹੁਸ਼ਿਆਰਪੁਰ ਦੇ ਪਿੰਡ ਮਨਰਾਈਆਂ ਨੂੰ ਪੰਜਾਬ ਪੁਲਿਸ ਦੇ 700 ਤੋਂ ਵੱਧ ਜਵਾਨਾਂ ਨੇ ਘੇਰ ਲਿਆ ਅਤੇ ਹਰ ਪਾਸੇ ਬੈਰੀਕੇਡ ਲਗਾ ਦਿੱਤੇ। ਕਾਊਂਟਰ ਇੰਟੈਲੀਜੈਂਸ ਅਨੁਸਾਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਇਨੋਵਾ ਕਾਰ ਵਿੱਚ ਹੋਣ ਦਾ ਸ਼ੱਕ ਸੀ।


ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਕਾਰ 'ਚ ਸਵਾਰ ਚਾਰ ਵਿਅਕਤੀ ਪਿੰਡ ਮਨਰਾਇਆਂ ਦੇ ਇੱਕ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ ਅਤੇ ਉਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਏ। ਰਾਤ ਇੱਕ ਵਜੇ ਤੱਕ ਪੁਲਿਸ ਪਿੰਡ ਦੇ ਹਰ ਘਰ ਦੀ ਤਲਾਸ਼ੀ ਲੈ ਰਹੀ ਸੀ।


ਸੂਤਰਾਂ ਅਨੁਸਾਰ ਫਗਵਾੜਾ ਤੋਂ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ 4 ਜ਼ਿਲਿਆਂ ਦੀ ਪੁਲਿਸ ਅਤੇ ਫੌਜ ਦੇ ਜਵਾਨ ਤਲਾਸ਼ 'ਚ ਲੱਗੇ ਹੋਏ ਹਨ। ਦੇਰ ਰਾਤ ਅੰਮ੍ਰਿਤਸਰ ਤੋਂ ਵੀ ਪੁਲਿਸ ਬੁਲਾਈ ਗਈ। ਇਸ ਮੌਕੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਹਾਜ਼ਰ ਸਨ।


ਰਾਤ 12 ਵਜੇ ਤੋਂ ਬਾਅਦ ਜਹਾਨ ਖੇਲ ਅਕੈਡਮੀ ਤੋਂ 200 ਹੋਰ ਜਵਾਨਾਂ ਨੂੰ ਬੁਲਾਇਆ ਗਿਆ। ਪੁਲਿਸ ਨੇ ਇਨੋਵਾ ਕਾਰ ਬਰਾਮਦ ਕਰ ਲਈ ਹੈ। ਪਿੰਡ ਮਨਰਾਇਆਂ ਦੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਭਾਈ ਚੰਚਲ ਜੀ ਦੇ ਕੋਲ 3 ਕੇਸ਼ਧਾਰੀ ਨੌਜਵਾਨ ਦਿਖਾਈ ਦਿੱਤੇ, ਜਿਸ ਕਾਰਨ ਰੌਲਾ ਪੈ ਗਿਆ।


ਉੱਥੇ ਹੀ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਕਿਸੇ ਬਾਜ਼ਾਰ ਦਾ ਹੈ।ਵੀਡੀਓ ਕਦੋਂ ਦੀ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab News: ਗਿਆਨੀ ਹਰਪ੍ਰੀਤ ਦੇ ਬਿਆਨ 'ਤੇ CM ਦਾ ਜਵਾਬ, ਜਥੇਦਾਰ ਸਾਹਿਬ! ਚੰਗਾ ਹੁੰਦਾ ਜੇਕਰ ਤੁਸੀਂ ਬੇਅਦਬੀ ਬਾਰੇ ਅਲਟੀਮੇਟਮ ਦਿੰਦੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵ-ਨਿਯੁਕਤ 219 ਕਲਰਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ 29 ਮਾਰਚ ਦੇਣਗੇ ਨਿਯੁਕਤੀ ਪੱਤਰ