Punjab News: ਸੂਬੇ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸਤਾਵਿਤ ਬਹਿਸ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ ਨਹੀਂ ਹੋਵੇਗੀ। ਪੰਜਾਬ ਸਰਕਾਰ ਨੇ 1 ਨਵੰਬਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬਹਿਸ ਕਰਨ ਦੀ ਤਜਵੀਜ਼ ਰੱਖੀ ਸੀ, ਪਰ ਟੈਗੋਰ ਥੀਏਟਰ ਸੋਸਾਇਟੀ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਯੂਟੀ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਇਸ ਸਥਾਨ ਦੀ ਵਰਤੋਂ ਸਿਆਸੀ ਕਾਨਫਰੰਸਾਂ ਤੇ ਬਹਿਸਾਂ ਲਈ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ 1 ਨਵੰਬਰ ਨੂੰ ਥੀਏਟਰ ਦੀ ਉਪਲਬਧਤਾ ਬਾਰੇ ਪੁੱਛਿਆ ਸੀ, ਪਰ ਬੁਕਿੰਗ ਲਈ ਕੋਈ ਰਸਮੀ ਬੇਨਤੀ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਚਾਹੇ ਥੀਏਟਰ ਬੁੱਕ ਕਰਨ ਦੀ ਬੇਨਤੀ ਆਉਂਦੀ ਵੀ ਹੈ ਤਾਂ ਉਸ ਨੂੰ ਇਸ ਕਰਕੇ ਠੁਕਰਾ ਦਿੱਤਾ ਜਾਵੇਗਾ ਕਿ ਨਿਯਮਾਂ ਅਨੁਸਾਰ ਥੀਏਟਰ ਵਿੱਚ ਕਿਸੇ ਵੀ ਰਾਜਨੀਤਕ ਬਹਿਸ ਤੇ ਕਾਨਫਰੰਸਾਂ ਦੀ ਆਗਿਆ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਰੇ ਨਿਯਮਾਂ ਦਾ ਜ਼ਿਕਰ ਥੀਏਟਰ ਦੀ ਵੈੱਬਸਾਈਟ ਉੱਪਰ ਉਲਬਧ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੂਬਾ ਪ੍ਰਧਾਨਾਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ ਸੀ। ਖਬਰ ਆਈ ਸੀ ਕਿ ਸਰਕਾਰ ਇਸ ਲਈ ਟੈਗੋਰ ਥਿਏਟਰ ਬਹਿਸ ਲਈ ਬੁੱਕ ਕਰ ਰਹੀ ਹੈ। ਹੁਣ ਸਾਹਮਣੇ ਆਇਆ ਹੈ ਕਿ ਟੈਗੋਰ ਥਿਏਟਰ ਵਿੱਚ ਸਿਆਸੀ ਬਹਿਸ ਨਹੀਂ ਹੋ ਸਕਦੀ।
ਉਧਰ, ਸੂਤਰਾਂ ਮੁਤਬਕ ਸਰਕਾਰ ਹੁਣ ISB, ਮੋਹਾਲੀ, ਮੋਹਾਲੀ ਸਟੇਡੀਅਮ ਜਾਂ ਪੀਏਯੂ, ਲੁਧਿਆਣਾ ਵਿਖੇ ਬਹਿਸ ਲਈ ਬਦਲਵੇਂ ਸਥਾਨ 'ਤੇ ਵਿਚਾਰ ਕਰ ਸਕਦੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਬਹਿਸ ਵਿੱਚ ਸ਼ਾਮਲ ਹੋਣ ਤੋਂ ਸੰਕੋਚ ਕਰਦੇ ਹਨ, ਤਾਂ ਮੁੱਖ ਮੰਤਰੀ ਸੂਬੇ ਨਾਲ ਸਬੰਧਤ ਮੁੱਦਿਆਂ 'ਤੇ ਇਕੱਲੇ ਹੀ ਲੋਕਾਂ ਨੂੰ ਸੰਬੋਧਨ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਅੱਜ ਰਹੇਗਾ ਮੌਸਮ ਸਾਫ, 14 ਤੇ 15 ਅਕਤੂਬਰ ਨੂੰ ਮੀਂਹ ਦੀ ਸੰਭਾਵਨਾ