ਚੰਡੀਗੜ੍ਹ: ਪੰਜਾਬ ਸਰਕਾਰ ਦੀ ਮਾੜੀ ਆਰਥਿਕ ਹਾਲਤ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਮੁੱਦ ਲਗਾਤਾਰ ਚਰਚਾ 'ਚ ਹੈ।ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲੀਆਂ ਹਨ।ਹਾਲਾਤ ਇਹ ਬਣ ਗਏ ਹਨ ਕਿ ਸਰਕਾਰ Pepsu Road Transport Corporation (PRTC) ਦੇ ਕਰਮਚਾਰੀਆਂ ਦੀ ਅੱਧੀ ਤਨਖਾਹ ਦੇ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। 


ਪੀਆਰਟੀਸੀ ਦੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਅੱਧੀ ਤਨਖਾਹ 9 ਸਤੰਬਰ ਨੂੰ ਮਿਲੀ ਹੈ।ਜਦਕਿ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ 10 ਸਤੰਬਰ ਤੱਕ ਤਨਖਾਹ ਨਹੀਂ ਮਿਲੀ ਹੈ। ਕਰਮਚਾਰੀਆਂ ਮੁਤਾਬਿਕ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਦੇ ਬਦਲੇ PRTC ਨੂੰ 175 ਕਰੋੜ ਰੁਪਏ ਦੇਣੇ ਪੈਂਦੇ ਹਨ। 


ਜੇ ਇਹ ਪੈਸੇ ਮਿਲ ਜਾਣ ਤਾਂ ਸਰਕਾਰ ਨੂੰ ਕਰਮਚਾਰੀਆਂ ਨੂੰ ਤਨਖਾਹ ਦੇਣ 'ਚ ਕੋਈ ਦਿਕੱਤ ਨਹੀਂ ਆਏਗੀ।PRTC 'ਚ 4250 ਕਰਮਚਾਰੀ ਹਨ ਅਤੇ 4800 ਦੇ ਕਰੀਬ ਪੈਨਸ਼ਨ ਧਾਰਕ ਹਨ। ਇਨ੍ਹਾਂ ਨੂੰ ਪੈਨਸ਼ਨ ਅਤੇ ਤਨਖਾਹ ਦੇਣ ਲਈ ਸਰਕਾਰ ਨੂੰ ਲਗਭਗ 25 ਕਰੋੜ ਰੁਪਏ ਦੀ ਲੋੜ ਹੁੰਦੀ ਹੈ।ਲਗਭਗ 25 ਤੋਂ 30 ਕਰੋੜ ਰੁਪਏ ਦਾ ਬਿੱਲ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬੱਸ ਸੇਵਾ ਹੈ।