ਚੰਡੀਗੜ੍ਹ: ਲੌਕਡਾਊਨ (Lockdown) ‘ਚ ਮਿਲੀ ਢਿੱਲ ਤੋਂ ਬਾਅਦ ਪੰਜਾਬ (Punjab) ਵਿਚ ਕੋਰੋਨਾਵਾਇਰਸ (coronavirus) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 55 ਪੌਜ਼ੇਟਿਵ ਕੋਰੋਨਾ ਮਰੀਜ਼ (Covid-19 patients) ਸਾਹਮਣੇ ਆਏ ਅਤੇ ਤਿੰਨ ਮੌਤਾਂ ਹੋਈਆਂ।




ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸੋਮਵਾਰ ਸ਼ਾਮ ਛੇ ਵਜੇ ਤੱਕ ਲੁਧਿਆਣਾ ਤੋਂ 09 , ਅੰਮ੍ਰਿਤਸਰ ਤੋਂ 12 ,ਪਠਾਨਕੋਟ ਤੋਂ 03 ,ਫਰੀਦਕੋਟ ਤੋਂ 02 , ਫਾਜ਼ਿਲਕਾ ਤੋਂ 01 ,ਮੋਹਾਲੀ ਤੋਂ 02 , ਸੰਗਰੂਰ ਤੋਂ 02 , ਪਟਿਆਲਾ ਤੋਂ 05, ਜਲੰਧਰ ਤੋਂ 14 ,ਗੁਰਦਾਸਪੁਰ ਤੋਂ 01 ,ਨਵਾਂਸ਼ਹਿਰ ਤੋਂ 03 ,ਮੋਗਾ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਅੱਜ ਨਵੇਂ ਆਏ ਕੋਰੋਨਾ ਮਰੀਜ਼ਾਂ ਚੋਂ 8 ਪੰਜਾਬ ਤੋਂ ਬਾਹਰੋਂ ਆਏ ਹਨ।



ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ  2663 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 54 ਹੋ ਗਿਆ ਹੈ। ਪੰਜਾਬ ਵਿੱਚ ਅੱਜ 22 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2128 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 482 ਹੋ ਗਈ ਹੈ। ਇਸ ਵੇਲੇ ਪੰਜਾਬ ਦਾ ਕੇਵਲ ਇੱਕੋ ਜ਼ਿਲ੍ਹਾ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ ਹੈ।

ਵੇਖੋ ਜ਼ਿਲ੍ਹਿਆਂ ਦਾ ਹਾਲ: