Crime News: ਫਾਜ਼ਿਲਕਾ ਦੀ ਭੈਰੋਂ ਬਸਤੀ ਵਿੱਚ ਕੁੜੀ ਪਿੱਛੇ ਆਪਣੇ ਵੱਡੇ ਭਰਾ ਦਾ ਕਤਲ ਵਾਲੇ ਦੋਸ਼ੀ ਨੂੰ ਪੁਲਿਸ ਨੇ ਹਰਿਆਣਾ ਤੋਂ 18 ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪੁਲਿਸ ਨੇ ਕੀ ਕੀਤਾ ਖ਼ੁਲਾਸਾ
ਪੁਲਿਸ ਦਾ ਕਹਿਣਾ ਹੈ ਕਿ ਇੱਕੋ ਕੁੜੀ ਦੋਵੇਂ ਸਕੇ ਭਰਾਵਾਂ ਦੇ ਸਬੰਧ ਵਿੱਚ ਸੀ ਤੇ ਇਹੀ ਵਜ੍ਹਾ ਸੀ ਕਿ ਦੋਨਾਂ ਭਰਾਵਾਂ ਦੇ ਵਿੱਚ ਝਗੜਾ ਹੋਇਆ ਸੀ। ਪੁਲਿਸ ਦਾ ਕਹਿਣਾ ਕਿ ਆਰੋਪੀ ਆਪਣੇ ਭਰਾ ਦੀ ਹੱਤਿਆ ਕਰਨ ਤੋਂ ਬਾਅਦ ਟ੍ਰੇਨ 'ਤੇ ਚੜ੍ਹ ਕੇ ਹਰਿਆਣਾ ਫ਼ਰਾਰ ਹੋ ਗਿਆ ਸੀ ਜਿਸ ਨੂੰ ਵੱਖ-ਵੱਖ ਪੁਲਿਸ ਟੀਮਾਂ ਦੀ ਮਦਦ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ l ਫਿਲਹਾਲ ਮਾਮਲੇ ਵਿੱਚ ਤਫਤੀਸ਼ ਜਾਰੀ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ, ਫਾਜ਼ਿਲਕਾ ਦੀ ਭੈਰੋਂ ਬਸਤੀ 'ਚ ਲੜਕੀ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਇਹ ਦੋਵੇਂ ਭਰਾ ਇੱਕੋ ਲੜਕੀ ਨਾਲ ਪ੍ਰੇਮ ਸਬੰਧਾਂ ਵਿੱਚ ਸਨ ਤੇ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਲੜਾਈ ਹੋ ਗਈ ਇਸ ਝਗੜੇ ਦੌਰਾਨ ਛੋਟੇ ਭਰਾ ਨੇ ਇੱਟ ਮਾਰ ਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਕੋਮਲ ਨੇ ਦੱਸਿਆ ਕਿ ਲੜਕੀ ਉਸ ਦੇ ਦੋਵੇਂ ਭਰਾਵਾਂ ਅਜੈ ਕੁਮਾਰ ਅਤੇ ਸ਼ਿਵ ਦੇ ਸੰਪਰਕ ਵਿੱਚ ਸੀ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿੱਚ ਸ਼ਰਾਬ ਪੀ ਕੇ ਲੜਾਈ ਹੋ ਗਈ। ਲੜਕੀ ਨੂੰ ਲੈ ਕੇ ਹੋਈ ਲੜਾਈ ਕਾਰਨ ਇਹ ਮਾਮਲਾ ਖੂਨੀ ਟਕਰਾਅ ਵਿੱਚ ਬਦਲ ਗਿਆ ਤੇ ਛੋਟੇ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।