Punjab News : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਸਥਿਤ ਸੈਂਟਰਲ ਬੈਂਕ ਆਫ ਇੰਡੀਆ 'ਚ ਚੋਰਾਂ ਨੇ ਬੈਂਕ ਦੇ 7 ਲਾਕਰਾਂ ਦੇ ਤਾਲੇ ਤੋੜੇ। ਇਸ ਦੌਰਾਨ ਚੋਰ 4 ਤਾਲੇ 'ਚ ਪਿਆ ਕੀਮਤੀ ਸਾਮਾਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਜਿਸ ਦੀ ਸੂਚਨਾ ਸਵੇਰੇ ਬੈਂਕ ਕਰਮਚਾਰੀਆਂ ਨੇ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਦੀ ਫੋਰੇਂਸਿਕ ਟੀਮਾਂ ਵੀ ਮੌਕੇ 'ਤੇ ਮੌਜੂਦ ਹੈ।


 

ਇਸ ਦੌਰਾਨ ਬੈਂਕ ਵਿਚ ਪਹੁੰਚੇ ਲੋਕਰ ਹੋਲਡਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਬੈਂਕ ਵਿਚ ਪਹੁੰਚ ਲੋਕਰ ਨੂੰ ਚੈੱਕ ਕੀਤਾ ਤਾਂ ਦੇਖਿਆ ਲੋਕਰ ਖਾਲੀ ਸਨ। ਲੋਕਰ ਵਿੱਚ ਸਾਡਾ ਗੋਲਡ ਤੇ ਕੀਮਤੀ ਸਮਾਨ ਮੌਜੂਦ ਸੀ। ਬੈਂਕ ਪਹੁੰਚੇ ਲਾਕਰ ਧਾਰਕ ਨੇ ਦੱਸਿਆ ਕਿ ਉਸ ਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਬੈਂਕ ਪਹੁੰਚ ਕੇ ਲਾਕਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਲਾਕਰ ਖਾਲੀ ਸੀ। 

 




ਇਸ ਮੌਕੇ 'ਤੇ ਪਹੁੰਚੇ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ 'ਚ ਬੈਂਕ ਦੇ ਸਾਈਡ 'ਤੇ ਲੱਗੇ ਐਗਜ਼ਾਸਟ ਫੈਨ ਨੂੰ ਤੋੜ ਕੇ ਚੋਰ ਬੈਂਕ 'ਚ ਦਾਖਲ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਕਰ ਰੂਮ 'ਚ ਦਾਖਲ ਹੋ ਕੇ 7 ਤਾਲਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ 'ਚੋਂ 3 ਖਾਲੀ ਸਨ ਜਦਕਿ 4 'ਚ ਕੀਮਤੀ ਸਾਮਾਨ ਸੀ, ਜਿਸ ਨੂੰ ਚੋਰ ਲੈ ਗਏ। ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੈਂਕ ਦੀ ਸੇਫ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।