Punjab News: ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ 'ਚ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਐੱਸ. ਸੀ. ਸਮਾਜ ਵਿੱਚ ਭਾਰੀ ਰੋਸ ਹੈ। ਜਿਸ ਬਾਰੇ ਵੱਖ-ਵੱਖ ਸੰਗਠਨਾਂ ਦੀਆਂ ਮੀਟਿੰਗਾਂ ਹੋਈਆਂ। ਇਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਸੰਸਥਾਵਾਂ ਨੇ ਸ਼ਿਰਕਤ ਕੀਤੀ, ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ, ਆਲ ਇੰਡੀਆ ਮਜ੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਸਫਾਈ ਸੇਵਕ ਯੂਨੀਅਨ, ਗਲਾਨ ਮਜ਼ਦੂਰ ਯੂਨੀਅਨ, ਚੜ੍ਹਦੀ ਕਲਾ ਅਤੇ ਈ-ਰਿਕਸ਼ਾ ਯੂਨੀਅਨ ਅਤੇ ਹੋਰ ਯੂਨੀਅਨ ਪ੍ਰਧਾਨਾਂ ਅਸ਼ੋਕ ਕੁਮਾਰ, ਪ੍ਰਿਥੀ ਸਿੰਘ, ਦਿਲੀਪ ਕੁਮਾਰ, ਮਤਾਦੀਨ, ਪੱਪੂ ਰਾਮ, ਤਰਸੇਮ ਸਿੰਘ, ਜਗਸੀਰ ਸਿੰਘ, ਅਜੀਤ ਸਿੰਘ, ਚਮਕੋਰ ਸਿੰਘ, ਬੇਅੰਤ ਸਿੰਘ ਸ਼ਾਮਲ ਸਨ।


ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ 'ਤੇ ਇੱਕ ਨੌਜਵਾਨ ਨੇ ਹਮਲਾ ਕੀਤਾ, ਜਿਸ ਦੇ ਵਿਰੋਧ ਵਿੱਚ 29 ਜਨਵਰੀ ਨੂੰ ਬਾਘਾ ਪੁਰਾਣਾ ਸ਼ਹਿਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੂਰੀ ਤਰ੍ਹਾਂ ਬੰਦ ਹੈ ਅਤੇ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾਣਗੇ।  


ਇਸ ਦੇ ਨਾਲ ਹੀ, ਬਾਘਾ ਪੁਰਾਣਾ ਮੁੱਖ ਚੌਕ ਵਾਲੇ ਪਾਸੇ ਧਰਨਾ ਦਿੱਤਾ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਆਵਾਜਾਈ ਵੀ ਪੂਰੀ ਤਰ੍ਹਾਂ ਚਾਲੂ ਰਹੇਗੀ। ਇਸ ਮੌਕੇ ਸੁਖਮੰਦਰ ਸਿੰਘ ਗੱਜਣਵਾਲਾ, ਬਿੱਲੂ ਸਿੰਘ ਮੰਦਿਰਾ, ਮੰਗਲ ਸਿੰਘ, ਜੀਵਨ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਸ਼ੋਭ ਰਾਜ, ਬੁੱਧ ਰਾਮ, ਪੱਪੂ ਰਾਮ, ਰਣਜੀਤ ਸਿੰਘ ਅਤੇ ਹੋਰ ਹਾਜ਼ਰ ਸਨ।





Read MOre: Punjab News: ਪੰਜਾਬ ਸਰਕਾਰ ਹੋਈ ਸਖਤ, ਸਰਕਾਰੀ ਕਰਮਚਾਰੀਆਂ ਨੂੰ 5000 ਰੁਪਏ ਦਾ ਲੱਗੇਗਾ ਜੁਰਮਾਨਾ; ਜਾਣੋ ਕਿਉਂ ?


Read MOre: Punjab News: ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਇਹ ਵੱਡਾ ਤੋਹਫ਼ਾ, ਕੰਮ ਇੰਝ ਹੋਏਗਾ ਆਸਾਨ, ਜ਼ਰੂਰ ਪੜ੍ਹੋ...


Read MOre: Punjab News: ਪੰਜਾਬ 'ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਇਹ ਕੰਮ ਨਹੀਂ ਕਰ ਸਕਣਗੇ ਲੋਕ; ਨਹੀਂ ਤਾਂ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।