ਲੁਧਿਆਣਾ : ਸਲੇਮ ਟਾਬਰੀ ਥਾਣਾ ਖੇਤਰ ਅਧੀਨ ਪੈਂਦੇ ਰਾਇਲ ਸਿਟੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਦੋ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਡਾ: ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁੱਖ ਦੋਸ਼ੀ ਸ਼ਿਆਮ ਲਾਲ ਵੀ ਪ੍ਰਾਪਰਟੀ ਡੀਲਰ ਹੈ, ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਘਾਟੇ 'ਚ ਸੀ ਅਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਉਸ ਨੇ ਪ੍ਰਾਪਰਟੀ ਡੀਲਰ ਪੂਰਨ ਚੰਦਰ ਕੈਥ ਤੋਂ ਫਿਰੌਤੀ ਮੰਗਣ ਦੀ ਸਾਜ਼ਿਸ਼ ਰਚੀ। ਇਸ ਵਿੱਚ ਦੋ ਹੋਰ ਮੁਲਜ਼ਮ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਪਹਿਲਾਂ ਮੋਟਰਸਾਈਕਲ ’ਤੇ ਸਵਾਰ ਔਰਤ ਤੋਂ ਮੋਬਾਈਲ ਖੋਹ ਲਿਆ ਅਤੇ ਉਸ ਮੋਬਾਈਲ ਫੋਨ ਤੋਂ ਫਿਰੌਤੀ ਮੰਗੀ। ਇਸ ਤੋਂ ਪਹਿਲਾਂ ਉਸ ਨੇ ਉਸ ਨੂੰ ਡਰਾਉਣ ਲਈ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਲਈ ਉਹ ਜੁਪੀਟਰ ਸਕੂਟਰ 'ਤੇ ਆਇਆ ਸੀ।
ਕੁਝ ਦਿਨ ਪਹਿਲਾਂ 1 ਕਰੋੜ ਦੀ ਹੋਈ ਸੀ ਲੁੱਟ
ਬੰਦੂਕ ਦੀ ਨੋਕ 'ਤੇ ਲੁੱਟ
ਪੀੜਤ ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ 'ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਇਹ ਲੋਕ ਜ਼ਮੀਨ ਦੇ ਸੌਦੇ ਦੇ ਸਿਲਸਿਲੇ 'ਚ ਮੇਰੇ ਦਫ਼ਤਰ 'ਚ ਆਏ ਅਤੇ ਰਿਵਾਲਵਰ ਕੱਢ ਕੇ ਇਕ ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ। ਜਿਨ੍ਹਾਂ ਨਾਲ ਇਹ ਸੌਦਾ ਹੋ ਰਿਹਾ ਸੀ, ਉਹ ਪੰਜਾਬ ਦੇ ਜੀਰਾ ਦੇ ਰਹਿਣ ਵਾਲੇ ਹਨ ਅਤੇ ਉਸ ਨੇ ਬੰਦੇ ਭੇਜੇ ਸਨ। ਉਸ ਦਾ ਸਿਆਸੀ ਰਸੂਖ ਕਾਫੀ ਹੈ।