ਚੰਡੀਗੜ੍ਹ: ਕੋਵਿਡ -19 ਦੌਰਾਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਆਪਣੇ ਮੁਲਕ ਲਿਉਣ ਲਈ ਦੁਬਈ ਤੋਂ ਆਈ ਉੱਡਾਣ ਚੰਡੀਗੜ੍ਹ 'ਚ ਲੈਂਡ ਕੀਤੀ।ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਪਹਿਰ ਵੇਲੇ ਉਤਰੀ ਫਲਾਇਟ 'ਚ 51 ਯਾਤਰੀ ਮੌਜੂਦ ਸੀ।


ਵਾਪਸ ਪਰਤੇ ਯਾਤਰੀਆਂ ਵਿਚੋਂ ਬਹੁਤੇ ਪੰਜਾਬ ਅਤੇ ਆਸ ਪਾਸ ਦੇ ਇਲਾਕੇ ਦੇ ਹਨ।ਸਬੰਧਤ ਰਾਜ ਸਰਕਾਰ ਦੇ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਇਹ ਯਾਤਰੀ ਆਪਣੇ ਜ਼ਿਲ੍ਹਿਆਂ ਵਿੱਚ ਪਹੁੰਚਣਗੇ। ਜਿਥੇ ਉਨ੍ਹਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ।