Punjab News: ਪੰਜਾਬ ਵਿਜੀਲੈਂਸ ਬਿਉਰੋ ਦੀ ਟੀਮ ਅੱਜ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਨਵੀਂ ਰਿਹਾਇਸ਼ ਦੀ ਪੈਮਾਇਸ਼ ਕਰ ਰਹੀ ਹੈ। ਇਹ ਕੋਠੀ ਉਸ ਸਮੇਂ ਬਣਾਈ ਗਈ ਸੀ ਜਦੋਂ ਅਰੋੜਾ ਮੰਤਰੀ ਸਨ। ਸੂਤਰਾਂ ਮੁਤਾਬਕ ਵਿਜੀਲੈਂਸ ਉਸਾਰੀ 'ਤੇ ਖਰਚੇ ਗਏ ਪੈਸੇ ਦਾ ਸ੍ਰੋਤ ਦਾ ਪਤਾ ਲਾ ਰਹੀ ਹੈ।


ਦੱਸ ਦਈਏ ਕਿ ਅਕਤੂਬਰ 2022 ਵਿੱਚ ਵਿਜੀਲੈਂਸ ਬਿਊਰੋ ਦੀ ਤਰਫੋਂ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਨਵੀਂ ਬਣੀ ਰਿਹਾਇਸ਼ ਦੀ ਜਾਂਚ ਚੱਲ ਰਹੀ ਹੈ। ਇਸ ਰਿਹਾਇਸ਼ ਦੀ ਪੈਮਾਇਸ਼ ਲਈ ਵਿਜੀਲੈਂਸ ਵਿਭਾਗ ਦੀ ਟੀਮ ਅਰੋੜਾ ਦੇ ਘਰ ਪਹੁੰਚੀ ਹੈ।