ਚੰਡੀਗੜ੍ਹ: ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਮਹਿਲਾਵਾਂ ਨੂੰ ਸਫਰ ਬਿਲਕੁੱਲ ਫਰੀ ਹੈ।ਇਨ੍ਹਾਂ ਬੱਸਾਂ 'ਚ ਮੁਫਤ ਸਵਾਰੀਆਂ ਦਾ ਬੋਲਬਾਲਾ ਹੋਣ ਲੱਗਾ ਹੈ। ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ 'ਚ ਰੋਡਵੇਜ਼ ਦੀਆਂ ਬੱਸਾਂ 'ਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦਿੱਤੀ ਪਰ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ ਉਸ ਹਿਸਾਬ ਨਾਲ ਨਹੀਂ ਵਧਾਈ। ਨਤੀਜੇ ਵਜੋਂ ਸੀਟਾਂ ਦੇ ਕਮੀ ਲੋਕਾਂ ਲਈ ਨਵੀਂ ਪਰੇਸ਼ਾਨੀ ਬਣ ਗਈ। 


ਗਰਮੀ ਕਾਰਨ ਜਿੱਥੇ ਲੋਕ ਪਹਿਲਾਂ ਹੀ ਪਰੇਸ਼ਾਨ ਹਨ ਉੱਥੇ ਹੀ ਬੱਸ 'ਚ ਸੀਟਾਂ ਨਾ ਮਿਲਣ ਕਾਰਨ ਮਹਿਲਾਵਾਂ ਦਾ ਪਾਰਾ ਹੋਰ ਵੱਧਣ ਲਗਾ ਹੈ।ਤਾਜ਼ਾ ਵੀਡੀਓ ਪੰਜਾਬ ਰੋਡਵੇਜ਼ ਦੀ ਬੱਸ ਦਾ ਹੈ।ਜਿਸ ਵਿੱਚ ਦੋ ਮਹਿਲਾਵਾਂ ਬੱਸ ਦੀ ਸੀਟ ਨੂੰ ਲੈ ਕੇ ਗੁਥਮ-ਗੁੱਥੀ ਹੋ ਰਹੀਆਂ ਹਨ ਅਤੇ ਇੱਕ ਦੂਜੇ ਦਾ ਜੂੰਡਾ ਪੱਟ ਰਹੀਆਂ ਹਨ।ਪੰਜਾਬ ਰੋਡਵੇਜ਼ ਦੀ ਬੱਸ 'ਚ ਸੀਟ ਨੂੰ ਲੈ ਕੇ ਦੋ ਔਰਤਾਂ ਦੀ ਲੜਾਈ ਦਾ ਵੀਡੀਓ ਸਾਹਮਣੇ ਆਇਆ ਹੈ।


ਵੇਖੋ ਇਹ ਵੀਡੀਓ-





ਇਸ ਵੀਡੀਓ ਵਿੱਚ ਇੱਕ ਬਜ਼ੁਰਗ ਔਰਤ ਅਤੇ ਇੱਕ ਅੱਧਖੜ ਉਮਰ ਦੀ ਔਰਤ ਰੋਡਵੇਜ਼ ਦੀ ਬੱਸ ਵਿੱਚ ਸੀਟ ਲਈ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਲੜ੍ਹ ਰਹੀਆਂ ਹਨ। ਦੋਵਾਂ ਵਿਚਾਲੇ ਇਹ ਲੜਾਈ ਬੱਸ ਸਟੈਂਡ 'ਤੇ ਖੜ੍ਹੀ ਬੱਸ ਨੂੰ ਲੈ ਕੇ ਹੋ ਰਹੀ ਹੈ ਅਤੇ ਲੋਕ ਇਨ੍ਹਾਂ ਦਾ ਤਮਾਸ਼ਾ ਦੇਖ ਰਹੇ ਹਨ। ਕੁਝ ਲੋਕ ਆਪਣੇ ਮੋਬਾਈਲ ਤੋਂ ਦੋਵਾਂ ਦੀ ਵੀਡੀਓ ਵੀ ਬਣਾ ਰਹੇ ਹਨ। ਵੀਡੀਓ ਕਿੱਥੋਂ ਦੀ ਹੈ? ਇਹ ਸਪੱਸ਼ਟ ਨਹੀਂ ਸੀ, ਪਰ ਬੱਸ ਵਿੱਚ ਬੈਠੀਆਂ ਇੱਕ ਨਵ-ਵਿਆਹੁਤਾ ਅਤੇ ਕੁਝ ਹੋਰ ਔਰਤਾਂ ਲੜ ਰਹੀਆਂ ਦੋ ਔਰਤਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਸ ਸਰਕਾਰੀ ਬੱਸ ਵਿੱਚ ਦੋਵੇਂ ਔਰਤਾਂ ਇੱਕ ਦੂਜੇ ਦੇ ਸਿਰ ਦੇ ਵਾਲ ਖਿੱਚ ਰਹੀਆਂ ਹਨ, ਉਸ ਵਿੱਚ ਬੈਠੀਆਂ ਬਾਕੀ ਸਾਰੀਆਂ ਸਵਾਰੀਆਂ ਵੀ ਔਰਤਾਂ ਹੀ ਹਨ।


ਦਰਅਸਲ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਪੰਜਾਬ ਰੋਡਵੇਜ਼ ਦਾ ਘਾਟਾ ਸਰਕਾਰ ਦੇ ਨਵੇਂ ਫੈਸਲੇ ਤੋਂ ਬਾਅਦ ਹੋਰ ਵਧੇਗਾ। ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਔਰਤਾਂ ਦੀ ਯਾਤਰਾ ਮੁਫਤ ਕਰਨ ਦੀ ਬਜਾਏ ਉਨ੍ਹਾਂ ਨੂੰ ਕਿਰਾਏ ਵਿੱਚ ਕੁਝ ਰਿਆਇਤ ਦਿੱਤੀ ਜਾਵੇ। ਇਸ ਨਾਲ ਜਿੱਥੇ ਰੋਡਵੇਜ਼ ਨੂੰ ਕੁਝ ਆਮਦਨ ਹੁੰਦੀ ਰਹੇਗੀ, ਉੱਥੇ ਹੀ ਔਰਤਾਂ ਬੱਸਾਂ ਵਿੱਚ ਬੇਲੋੜੇ ਸਫ਼ਰ ਤੋਂ ਵੀ ਬਚਣਗੀਆਂ।