Election 2024- ਲੋਕ ਸਭਾ ਚੋਣਾਂ 2024 ਦੇ ਨਾਲ ਨਾਲ ਪੰਜ ਸੂਬਿਆਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਮਰ ਕੱਸ ਲਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰ ਭਗਵੰਤ ਮਾਨ ਨੇ ਦਿੱਤੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਆਉਣ ਵਾਲੀਆਂ ਹਨ ਅਤੇ ਅਸੀਂ ਦੇਸ਼ ਵਿੱਚ ਆ ਰਹੇ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਨੈਸ਼ਨਲ ਪਾਰਟੀ ਬਣ ਗਈ ਹੈ। ਇਸ ਲਈ ਅਸੀਂ ਪੰਜਾਬ ਅਤੇ ਦਿੱਲੀ ਦਾ ਮਾਡਲ ਲੈ ਕੇ ਪੂਰੇ ਦੇਸ਼ ਵਿੱਚ ਜਾਵਾਂਗੇ। ਕਿ ਕਿਵੇਂ ਪੰਜਾਬ ਤੇ ਦਿੱਲੀ ਮਾਡਲ ਤਹਿਤ ਰੋਜ਼ਗਾਰ ਦਿੱਤਾ ਜਾ ਰਿਹਾ, ਸਿਹਤ ਸੇਵਾਵਾਂ ਅਤੇ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਗੱਲ ਦਿੱਲੀ ਤੋਂ ਚੱਲੀ ਸੀ ਉਹ ਪੰਜਾਬ ਪਹੁੰਚੀ ਅਤੇ ਹੁਣ ਪੂਰੇ ਦੇਸ਼ ਤੱਕ ਪਹੁੰਚਾਵਾਗੇ। ਦਿੱਲੀ ਦੇ ਸੀਐਮ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਵੀ ਗਰੰਟੀਆਂ ਹਨ ਉਹ ਲਾਗੂ ਹੁੰਦੀਆਂ ਹਨ ਸਾਡੀਆਂ ਗਰੰਟੀਆਂ ਜੁਮਲੇ ਨਹੀਂ ਹਨ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੇਸ਼ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਬਦਲਾਅ ਦਾ ਦੂਸਰਾ ਨਾਮ ਅਰਵਿੰਦ ਕੇਜਰੀਵਾਲ ਹੈ। ਅਸੀਂ ਦੇਸ਼ ਦੀ ਰਾਜਨੀਤੀ ਨੂੰ ਸੁਧਾਰਨ ਆਏ ਹਾਂ। ਪਹਿਲਾਂ ਦੋ ਪਾਰਟੀਆਂ ਬੀਜੇਪੀ ਤੇ ਕਾਂਗਰਸ ਨੇ ਵਾਰੀ ਬੰਨ੍ਹੀ ਹੁੰਦੀ ਸੀ ਹੁਣ ਇਹਨਾਂ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਨ। ਸਾਡੀ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਬਣੀ ਹੈ। ਸਾਡੀ ਪਾਰਟੀ ਆਮ ਲੋਕਾਂ ਨੂੰ ਮੌਕਾ ਦਿੰਦੀ ਹੈ। ਚਾਹੇ ਉਹ ਵਿਧਾਇਕ ਬਣੇ ਜਾਂ ਐਮਪੀ ਬਣੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial