ਗੁਰਦਾਸਪੁਰ : ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿੱਚ ਇੱਕ ਮਹਿਲਾ ਵੱਲੋਂ ਹਾਈਵੋਲਟੇਜ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਹਿਲਾ ਦੀ ਕਾਰ ਦੇ ਸ਼ੀਸ਼ੇ ਜੈਡ ਬਲੈਕ ਸਨ। ਪੁਲੀਸ ਨੇ ਇਸੇ ਸ਼ੱਕ ਦੇ ਆਧਾਰ ’ਤੇ ਮਹਿਲਾ ਦੀ ਕਾਰ ਨੂੰ ਰੋਕਿਆ। ਜਦੋਂ ਪੁਲਿਸ ਨੇ ਔਰਤ ਤੋਂ ਪੁੱਛਗਿੱਛ ਕਰਨੀ ਚਾਹੀ ਅਤੇ ਉਸ ਤੋਂ ਗੱਡੀ ਕਾਗਜ਼ ਮੰਗੇ ਤਾਂ ਔਰਤ ਨੇ ਆਪਣੇ ਆਪ ਨੂੰ ਕਾਰ ਅੰਦਰ ਲੌਕ ਕਰ ਲਿਆ।


ਦਰਅਸਲ 'ਚ ਜਦੋਂ ਪੁਲਿਸ ਕਾਰ ਦੇ ਨੇੜੇ ਜਾਂਦੀ ਸੀ ਤਾਂ ਉਹ ਸ਼ੀਸ਼ੇ ਵੀ ਬੰਦ ਲੈਂਦੀ ਸੀ। ਇਹ ਡਰਾਮਾ ਕਰੀਬ ਇੱਕ ਘੰਟਾ ਚੱਲਿਆ। ਅਖੀਰ ਲੇਡੀਜ਼ ਪੁਲਿਸ ਦੀ ਮਦਦ ਨਾਲ ਕਾਰ ਨੂੰ ਕਿਸੇ ਤਰ੍ਹਾਂ ਖੁਲ੍ਹਵਾਇਆ ਗਿਆ। ਉਦੋਂ ਤੱਕ ਸੜਕ ’ਤੇ ਲੰਮਾ ਜਾਮ ਲੱਗ ਗਿਆ ਸੀ। ਇਸ ਦੌਰਾਨ ਪੁਲਿਸ ਅਤੇ ਔਰਤ ਨੇ ਇਕ-ਦੂਜੇ 'ਤੇ ਦੁਰਵਿਵਹਾਰ ਦੇ ਦੋਸ਼ ਵੀ ਲਾਏ।


ਉਕਤ ਮਹਿਲਾ ਨੇ ਦੱਸਿਆ ਕਿ ਉਹ ਹਸਪਤਾਲ ਜਾ ਰਹੀ ਸੀ। ਬੱਚਿਆਂ ਨੇ ਕਾਰ 'ਤੇ ਜੇਡ ਬਲੈਕ ਸ਼ੀਸ਼ੇ  ਲਗਾ ਦਿੱਤੇ। ਕਾਰ ਉਸ ਦੇ ਨਾਂ 'ਤੇ ਹੈ, ਜੋ ਉਸ ਨੇ ਚੰਡੀਗੜ੍ਹ ਤੋਂ ਖਰੀਦੀ ਸੀ। ਔਰਤ ਨੇ ਪੁਲਿਸ 'ਤੇ ਉਸ ਨੂੰ ਹਸਪਤਾਲ ਲੇਟ ਕਰਵਾਉਣ ਕਰਨ ਦਾ ਦੋਸ਼ ਲਾਇਆ ਹੈ। ਔਰਤ ਨੇ ਦੱਸਿਆ ਕਿ ਇੱਥੇ ਕੋਈ ਨਾਕਾ ਨਹੀਂ ਲੱਗਾ ਹੋਇਆ ਸੀ। ਜਦੋਂ ਉਹ ਕਾਰ ਅੱਗੇ ਲੈ ਕੇ ਆਈ ਤਾਂ ਪੁਲੀਸ ਨੇ ਪਿੱਛਾ ਕਰਕੇ ਉਸ ਨੂੰ ਰੋਕ ਲਿਆ।

ਇਸ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਔਰਤ ਕੋਲ ਕੋਈ ਕਾਗਜ਼ਾਤ ਨਹੀਂ ਹੈ। ਕਾਰ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਲੱਗੀ ਹੈ। ਜਦੋਂ ਪੁੱਛਦੇ ਹਾਂ ਤਾਂ ਉਹ ਕਾਰ ਲੌਕ ਕਰ ਲੈਂਦੀ ਹੈ ਅਤੇ ਸ਼ੀਸ਼ੇ ਚੜਾ ਲੈਂਦੀ ਹੈ। ਅਸੀਂ ਵਾਰ-ਵਾਰ ਬੇਨਤੀ ਕਰਦੇ ਰਹੇ ਪਰ ਔਰਤ ਨੇ ਇਕ ਨਾ ਸੁਣੀ। ਪੁਲਿਸ ਨੇ ਕਿਹਾ ਕਿ ਬਲੈਕ ਫਿਲਮ ਦੇ ਅੰਦਰ ਕੁੱਝ ਵੀ ਦਿਖਾਈ ਨਹੀਂ ਦਿੰਦਾ। ਨਾ ਤਾਂ ਮਹਿਲਾ ਜੈਡ ਬਲੈਕ ਫਿਲਮ ਉਤਾਰਨ ਲਈ ਤਿਆਰ ਹੈ ਅਤੇ ਨਾ ਹੀ ਕਾਗਜ਼ ਦਿਖਾਉਣ ਲਈ। ਅਸੀਂ ਬਲੈਕ ਫਿਲਮ ਦੇਖ ਕੇ ਹੀ ਕਾਰ ਰੋਕੀ ਸੀ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।