ਜਲੰਧਰ: ਇੱਥੋਂ ਦੇ ਅਰਬਨ ਇਸਟੇਟ ਇਲਾਕੇ ਵਿੱਚ ਅੱਜ ਇੱਕ ਲਿਵਇਨ ਪਾਰਟਨਰ ਨੇ ਔਰਤ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ। ਔਰਤ ਦੀਆਂ ਅੱਖਾਂ ਦੇ ਕੋਲ ਦੰਦਾਂ ਨਾਲ ਵੱਢਿਆ ਗਿਆ ਹੈ ਜਿਸ ਨਾਲ ਉਸ ਦੀਆਂ ਦੋਹਾਂ ਅੱਖਾਂ ਨੁਕਸਾਨੀਆਂ ਗਈਆਂ ਹਨ। ਜਲੰਧਰ ਸਿਵਿਲ ਹਸਪਤਾਲ ਵਿੱਚ ਫਸਟ ਏਡ ਤੋਂ ਬਾਅਦ ਔਰਤ ਨੂੰ ਅੰਮ੍ਰਿਤਸਰ ਮੇਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਥਾਣਾ ਨੰਬਰ ਪੰਜ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸਿਵਲ ਹਸਪਤਾਲ ਤੋਂ ਖ਼ਬਰ ਮਿਲੀ ਕਿ ਉੱਥੇ ਇੱਕ ਰਾਣੀ ਨਾਂ ਦੀ ਔਰਤ ਨੂੰ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਅਸੀਂ ਬਿਆਨ ਲੈਣੇ ਚਾਹੇ ਤਾਂ ਡਾਕਟਰਾਂ ਨੇ ਉਸ ਨੂੰ ਅਨਫਿਟ ਦੱਸਿਆ। ਪੁੱਛਗਿਛ ਤੋਂ ਪਤਾ ਲੱਗਿਆ ਕਿ ਉਹ ਵਿਜੇ ਨਾਂ ਦੇ ਇੱਕ ਲੜਕੇ ਨਾਲ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਰਹਿੰਦੀ ਹੈ। ਔਰਤ ਦਾ ਪਤੀ ਅਤੇ ਪੁੱਤਰ ਅਰਬਨ ਅਸਟੇਟ ਰਹਿੰਦੇ ਹਨ।
ਪੁਲਿਸ ਨੇ ਦੱਸਿਆ ਕਿ ਅੱਜ ਰਾਣੀ ਅਤੇ ਵਿਜੇ ਕ੍ਰਿਸ਼ਨਾ ਨਗਰ ਵਿੱਚ ਕਿਸੇ ਰਿਸ਼ਤੇਦਾਰ ਕੋਲ ਆਏ ਸਨ। ਇੱਥੇ ਦੋਹਾਂ ਦੀ ਲੜਾਈ ਹੋ ਗਈ। ਇਸ ਦੌਰਾਨ ਵਿਜੇ ਨੇ ਰਾਣੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਅੱਖਾਂ ਦੇ ਕੋਲ ਦੰਦੀਆਂ ਵੀ ਵੱਢੀਆਂ। ਅੱਖਾਂ ਨੇੜੇ ਜ਼ਿਆਦਾ ਸੱਟਾਂ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਮੇਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਵਿਜੇ ਦੀ ਗ੍ਰਿਫਤਾਰੀ ਅਤੇ ਰਾਣੀ ਦੇ ਬਿਆਨ ਤੋਂ ਬਾਅਦ ਮਾਮਲਾ ਸਾਫ ਹੋ ਸਕੇਗਾ।
ਲਿਵ ਇਨ ਪਾਰਟਨਰ ਨੇ ਕੀਤਾ ਔਰਤ 'ਤੇ ਕਾਤਲਾਨਾ ਹਮਲਾ, ਅੱਖਾਂ ਕੋਲ ਵੱਢੀਆਂ ਦੰਦੀਆਂ
ਏਬੀਪੀ ਸਾਂਝਾ
Updated at:
13 Jun 2019 09:42 PM (IST)
ਪੁਲਿਸ ਨੇ ਦੱਸਿਆ ਕਿ ਅੱਜ ਰਾਣੀ ਅਤੇ ਵਿਜੇ ਕ੍ਰਿਸ਼ਨਾ ਨਗਰ ਵਿੱਚ ਕਿਸੇ ਰਿਸ਼ਤੇਦਾਰ ਕੋਲ ਆਏ ਸਨ। ਇੱਥੇ ਦੋਹਾਂ ਦੀ ਲੜਾਈ ਹੋ ਗਈ। ਇਸ ਦੌਰਾਨ ਵਿਜੇ ਨੇ ਰਾਣੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਅੱਖਾਂ ਦੇ ਕੋਲ ਦੰਦੀਆਂ ਵੀ ਵੱਢੀਆਂ।
- - - - - - - - - Advertisement - - - - - - - - -