ਚੰਡੀਗੜ੍ਹ: ਕੋਰੋਨਾ ਕਾਲ ਦੌਰਾਨ ਪੰਜਾਬ ਦੇ ਟੋਲ ਪਲਾਜ਼ਾ 'ਤੇ ਦੇਰ ਰਾਤ ਤੱਕ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਕਮਿਸ਼ਨ ਨੇ ਸੰਜੀਦਗੀ ਦਿਖਾਈ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਮਹਿਲਾਵਾਂ ਤੋਂ ਟੋਲ ਪਲਾਜ਼ਾ 'ਤੇ 7 ਵਜੇ ਤੱਕ ਹੀ ਕੰਮ ਕਰਵਾਇਆ ਜਾ ਸਕਦਾ ਹੈ ਜੋ ਸੁਰੱਖਿਅਤ ਹੈ।
ਲੁਧਿਆਣਾ ਦੇ ਨੈਸ਼ਨਲ ਹਾਈਵੇ 'ਤੇ ਲੱਗੇ ਟੋਲ ਪਲਾਜ਼ਾ 'ਤੇ ਮਹਿਲਾਵਾਂ ਕੋਲੋਂ ਰਾਤ 12 ਵਜੇ ਤੱਕ ਕੰਮ ਕਰਵਾਇਆ ਜਾ ਰਿਹਾ ਸੀ। ਇਸ ਖ਼ਬਰ ਦਾ ਨੋਟਿਸ ਲੈਂਦੇ ਹੋਏ ਮਹਿਲਾ ਕਮਿਸ਼ਨ ਨੇ ਅਗਲੇ ਦੋ ਦਿਨਾਂ ਦੇ ਅੰਦਰ ਡੀਸੀ ਲੁਧਿਆਣਾ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਨੋਟਿਸ ਭੇਜ ਜਵਾਬ ਮੰਗਿਆ ਹੈ।
ਟੋਲ ਪਲਾਜ਼ਾ 'ਤੇ ਔਰਤਾਂ ਦੀ ਰਾਤ 12-12 ਵਜੇ ਤੱਕ ਡਿਊਟੀ, ਡੀਸੀ ਤੇ ਪੁਲਿਸ ਕਮਿਸ਼ਨਰ ਨੂੰ ਨੋਟਿਸ
ਏਬੀਪੀ ਸਾਂਝਾ
Updated at:
30 Jul 2020 05:14 PM (IST)
ਕੋਰੋਨਾ ਕਾਲ ਦੌਰਾਨ ਪੰਜਾਬ ਦੇ ਟੋਲ ਪਲਾਜ਼ਾ 'ਤੇ ਦੇਰ ਰਾਤ ਤੱਕ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਕਮਿਸ਼ਨ ਨੇ ਸੰਜੀਦਗੀ ਦਿਖਾਈ ਹੈ।
- - - - - - - - - Advertisement - - - - - - - - -