ਚੰਡੀਗੜ੍ਹ: ਹੋਲੀ 'ਤੇ ਦੋ ਔਰਤਾਂ ਨੂੰ ਮਰਦਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਕਲਿੱਪ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ' ਤੇ ਵਾਇਰਲ ਹੋ ਰਿਹਾ ਹੈ। 22 ਸੈਕਿੰਡ ਦੀ ਇਸ ਕਲਿੱਪ ਵਿੱਚ ਦੋ ਔਰਤਾਂ ਆਪਣੀ ਸਕੂਟੀ ਤੇ ਸਵਾਰ ਚੰਡੀਗੜ੍ਹ ਦੀ ਇੱਕ ਸੜਕ ਥਾਣੀਂ ਗੁਜ਼ਰ ਰਹੀਆਂ ਸਨ। ਜਦੋਂ ਕੁਝ ਮੁੰਡਿਆਂ ਨੇ ਉਨ੍ਹਾਂ ਨੂੰ ਹੋਲੀ ਦੇ ਤਿਉਹਾਰ ਮੌਕੇ ਪ੍ਰੇਸ਼ਾਨ ਕੀਤਾ।



ਕੁੜੀਆਂ ਚੀਕਦੀਆਂ ਸੁਣੀਆਂ ਗਈਆਂ। ਉਹ ਮੁੰਡਿਆਂ ਤੋਂ ਪਿੱਛਾ ਛੁਡਾ ਕਿ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੁਝ ਮੁੰਡਿਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਰੰਗ ਲਾਇਆ।




ਵੀਡੀਓ ਨੂੰ ਮਨੋਜ ਮੁਨਤਾਸ਼ਿਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ। ਉਸ ਨੇ ਲਿਖਿਆ ਹੈ ਕਿ “ਤਾਂ ਇਹ ਤੁਹਾਡੀ ਹੋਲੀ ਹੈ..!!! ਸ਼ਰਮ ਆਉਂਦੀ ਹੈ ਜਾਂ ਉਹ ਵੀ ਹੋਲੀ ਦੇ ਗੁਲਾਲ ਨਾਲ ਹਵਾ 'ਚ ਉਡਾ ਦਿੱਤੀ .. ??? ”