ਜਲੰਧਰ: ਜਲੰਧਰ 'ਚ ਚੋਰੀ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਕੁਝ ਲੋਕ ਪਹਿਲਾਂ ਘਰਾਂ ਦੇ ਬਾਹਰ ਰੇਕੀ ਕਰਦੇ ਹਨ ਅਤੇ ਫਿਰ ਚੋਰੀ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸ਼ਕਤੀ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਔਰਤਾਂ ਘਰ ਕੰਮ ਮੰਗਣ ਗਈਆਂ, ਇਸ ਤੋਂ ਬਾਅਦ ਜਦੋਂ ਇਕ ਪਰਿਵਾਰ ਨੇ ਉਨ੍ਹਾਂ ਨੂੰ ਘਰ 'ਚ ਕੰਮ 'ਤੇ ਬਿਠਾਇਆ ਤਾਂ ਉਨ੍ਹਾਂ ਮੌਕਾ ਮਿਲਦੇ ਹੀ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ਅਤੇ ਉਥੋਂ ਫਰਾਰ ਹੋ ਗਈਆਂ।
ਇਸ ਸਬੰਧੀ ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 2 ਔਰਤਾਂ ਘਰ ਕੰਮ ਕਰਨ ਲਈ ਆਈਆਂ ਸਨ ਅਤੇ ਅੱਜ ਉਨ੍ਹਾਂ ਵੱਲੋਂ ਕਰੀਬ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ਗਿਆ। ਘਟਨਾ ਬਾਰੇ ਸਾਨੂੰ ਕਰੀਬ 11:00 ਵਜੇ ਪਤਾ ਲੱਗਾ ਅਤੇ ਜਿਵੇਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਕਰੀਬ 1:30 ਤੋਂ 2 ਘੰਟੇ ਬਾਅਦ ਇੱਥੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸੀਸੀਟੀਵੀ ਖੰਗਾਲ ਰਹੇ ਹਨ ਅਤੇ ਉਨ੍ਹਾਂ ਦੋਵਾਂ ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ
ਖਾਲਿਸਤਾਨੀ ਪੰਨੂ 'ਤੇ ਪੰਜਾਬ 'ਚ FIR, ਸੀਐਮ ਮਾਨ ਨੂੰ ਮਾਰਨ ਦੀ ਧਮਕੀ
ਚੰਡੀਗੜ੍ਹ : ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖਿਲਾਫ ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੰਨੂ ਨੇ ਕੱਲ੍ਹ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖਣ ਦੀ ਵੀਡੀਓ ਜਾਰੀ ਕੀਤੀ ਸੀ। ਕਿਹਾ ਗਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖਾਲਿਸਤਾਨ ਦੇ ਏਜੰਡੇ 'ਤੇ ਨਹੀਂ ਚੱਲਦੇ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੋਇਆ ਸੀ। ਇਹ ਮਾਮਲਾ ਸੰਗਰੂਰ ਵਿੱਚ ਹੀ ਦਰਜ ਹੋਇਆ ਹੈ।
ਪੰਨੂ ਨੇ ਮੰਦਰ 'ਚ ਨਾਅਰੇਬਾਜ਼ੀ ਤੋਂ ਬਾਅਦ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਇਹ ਨਾਅਰੇ ਖਾਲਿਸਤਾਨ ਪੱਖੀ ਸਿੱਖਾਂ ਨੇ ਲਿਖੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਾਲਿਸਤਾਨ ਪੱਖੀ ਸਿੱਖਾਂ ਦੇ ਸਹਿਯੋਗ ਨਾਲ ਬਣੀ ਸੀ। ਪੰਨੂ ਨੇ ਕਿਹਾ ਸੀ ਕਿ ਇਹ ਨਾਅਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 26 ਜਨਵਰੀ 2023 ਨੂੰ ਪੰਜਾਬ ਖਾਲਿਸਤਾਨ ਰੈਫਰੈਂਡਮ 'ਤੇ ਵੋਟ ਕਰੇਗਾ।
ਪੰਨੂ ਖਿਲਾਫ ਸੰਗਰੂਰ 'ਚ ਨਫਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੰਨੂ ਖਿਲਾਫ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮੋਹਾਲੀ 'ਚ ਦੇਸ਼ ਧ੍ਰੋਹ ਤੇ ਦੋ ਭਾਈਚਾਰਿਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਚੁੱਕਾ ਹੈ।