ਬਠਿੰਡਾ: ਕਰੋਨਾ ਮਹਾਂਮਾਰੀ (Second wave of Corona) ਨੇ ਲੱਖਾਂ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਇੱਕ ਅਜਿਹਾ ਹੀ ਮਾਮਲਾ ਬਠਿੰਡਾ (Bathinda) ਵਿੱਚ ਸਾਹਮਣੇ ਆਇਆ। ਇੱਥੇ ਨੌਜਵਾਨ ਪੁੱਤ (Youngh Son death) ਦੀ ਕੋਰੋਨਾ ਨੇ ਜਾਨ ਲੈ ਲਈ ਤਾਂ ਉਸ ਦੀ ਪਤਨੀ ਨੇ ਜੁਆਕ ਛੱਡ ਕਿਤੇ ਹੋਰ ਵਿਆਹ ਕਰਵਾ ਲਿਆ। ਹੁਣ ਬੱਚਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਬਜੁਰਗ ਮਾਪਿਆਂ (Old Parents) ਉੱਪਰ ਆਣ ਪਈ ਹਾ।


ਸਮੇਂ ਦੇ ਮਾਰੇ ਬਜ਼ੁਰਗ ਮਾਪੇ ਪੋਤੇ ਤੇ ਪੋਤੀ ਦੀ ਸਾਂਭ-ਸੰਭਾਲ ਕਰ ਰਹੇ ਹਨ। ਸਿਤਮ ਦੀ ਗੱਲ ਹੈ ਕਿ ਨਾ ਹੀ ਉਨ੍ਹਾਂ ਦੀ ਪ੍ਰਸ਼ਾਸਨ ਨੇ ਸੁਣੀ ਤੇ ਨਾ ਹੀ ਕਿਸੇ ਹੋਰ ਨੇ। ਉਹ ਬੁਢਾਪਾ ਪੈਨਸ਼ਨ ਲਈ ਵੀ ਠੋਕਰਾਂ ਖਾਣ ਲਈ ਮਜਬੂਰ ਹਨ।


ਦਰਅਸਲ ਬੇਸ਼ੱਕ ਪੰਜਾਬ ਸਰਕਾਰ (Punjab Government) ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਚੱਲਦੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਬਠਿੰਡਾ ਦੇ ਇਸ ਪਰਿਵਾਰ ਦਾ ਹਾਲ ਵੇਖ ਅਸਲੀਅਤ ਸਾਹਮਣੇ ਆ ਜਾਂਦੀ ਹੈ। ਘਰ ਵਿੱਚ ਰਹਿੰਦੇ ਬਜ਼ੁਰਗ ਬੇਬੇ ਤੇ ਬਾਪੂ ਦੀ ਅੱਜ ਤੱਕ ਬੁਢਾਪਾ ਪੈਨਸ਼ਨ ਤੱਕ ਨਹੀਂ ਲੱਗੀ। ਜੋ ਪੈਸਾ ਜੋੜਿਆ, ਉਹ ਪੁੱਤ ਦੇ ਕਰੋਨਾ ਇਲਾਜ 'ਤੇ ਲੱਗ ਗਿਆ।


ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਪੁੱਤ ਕਰੋਨਾ ਦੀ ਜੰਗ ਹਾਰ ਗਿਆ। ਹੁਣ ਇਸ ਬਜ਼ੁਰਗ ਬੇਬੇ ਤੇ ਬਾਪੂ ਉੱਪਰ ਇੱਕ ਨਵੀਂ ਮੁਸੀਬਤ ਆਣ ਪਈ। ਜਿੱਥੇ ਪੁੱਤ ਦੀ ਮੌਤ ਹੋਣ ਮਗਰੋਂ ਹੀ ਉਸ ਦੀ ਘਰਵਾਲੀ ਨੇ ਆਪਣੇ ਆਪਣੇ ਦੋ ਬੱਚਿਆਂ ਨੂੰ ਛੱਡ ਦੂਜਾ ਵਿਆਹ ਕਰਵਾ ਲਿਆ। ਅੱਜ ਬਜ਼ੁਰਗਾਂ ਦੀ ਉਮਰ ਆਰਾਮ ਕਰਨ ਦੀ ਸੀ, ਉੱਥੇ ਮੁੜ ਨਿੱਕੇ ਬੱਚਿਆਂ ਨੂੰ ਸਾਂਭ ਸੰਭਾਲ ਕਰ ਰਹੇ ਹਨ।


ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀ ਚੇਤਾਵਨੀ, ਮਿੱਡੂਖੇੜਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904