ਬਠਿੰਡਾ: ਪਿੰਡ ਘੁੱਦਾ ਵਿੱਚ ਨੌਜਵਾਨ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਤੇਜ਼ਧਾਰ ਹਥਿਆਰ ਨਾਲ ਮੁੰਡੇ ਦਾ ਕਤਲ ਹੋਇਆ ਹੈ। ਨੰਦਗੜ੍ਹ ਪੁਲਿਸ ਵੱਲੋਂ ਧਾਰਾ 302 ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

ਦਰਅਸਲ ਪਿੰਡ ਘੁੱਦਾ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਘਰ ਤੋਂ ਬਾਹਰ ਕੁਝ ਸਾਮਾਨ ਲੈਣ ਦੇ ਲਈ ਗਿਆ ਸੀ। ਦੇਰ ਰਾਤ ਜਦ ਘਰ ਵਾਪਸ ਨਾ ਪਰਤਿਆ ਤਕ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕੀਤੀ। ਕੁਝ ਦੂਰੀ 'ਤੇ ਖੇਤ ਵਿੱਚ ਨੌਜਵਾਨ ਦੀ ਲਾਸ਼ ਪਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੇ ਨਾਲ ਹੀ ਇੱਕ ਗੱਡੀ ਖੜ੍ਹੀ ਸੀ ਜਿਸ ਵਿੱਚੋਂ ਹਥਿਆਰ ਦੀ ਆਵਾਜ਼ ਆ ਰਹੀ ਸੀ। ਪਰਿਵਾਰਕ ਮੈਂਬਰਾਂ ਨੂੰ ਦੇਖਣ ਮਗਰੋਂ ਉਹ ਗੱਡੀ ਲੈ ਕੇ ਚਲੇ ਗਏ। ਪਰਿਵਾਰ ਨੂੰ ਸ਼ੱਕ ਹੈ ਕਿ ਮੁੰਡੇ ਦਾ ਕਤਲ ਕੀਤਾ ਹੈ।



ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਦੂਜੇ ਪਾਸੇ ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਲੜਕੇ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਜਦ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਖੇਤ ਵਿੱਚ ਪਈ ਸੀ। ਉਸ ਨੂੰ ਅਸੀਂ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਘਰ ਵਿਖੇ ਪੋਸਟਮਾਰਟਮ ਲਈ ਲਿਆਂਦਾ ਹੈ। ਧਾਰਾ 302 ਤਹਿਤ ਅਣਪਛਾਤਿਆਂ ਲੋਕਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ