ਨਵੀਂ ਦਿੱਲੀ: ਲਗਪਗ ਦੋ ਮਹੀਨਿਆਂ ਬਾਅਦ ਘਰੇਲੂ ਹਵਾਬਾਜ਼ੀ ਸੇਵਾਵਾਂ ਮੁੜ ਚਾਲੂ ਹੋਣ ਦੇ ਬਾਵਜੂਦ ਇੱਕ ਉਦਯੋਗਿਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਯਾਤਰਾ ਤੇ ਸੈਰ-ਸਪਾਟਾ ਖੇਤਰ ਦੀਆਂ ਲਗਪਗ 40 ਪ੍ਰਤੀਸ਼ਤ ਕੰਪਨੀਆਂ ਅਗਲੇ ਤਿੰਨ ਤੋਂ ਛੇ ਮਹੀਨਿਆਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਤੇ ਸੋਮਵਾਰ ਤੋਂ ਘਰੇਲੂ ਮਾਰਗਾਂ ‘ਤੇ ਦੁਬਾਰਾ ਉਡਾਣ ਸ਼ੁਰੂ ਹੋ ਗਈ ਹੈ।
ਇਹ ਰਿਪੋਰਟ ਬੀਓਟੀਟੀ ਟਰੈਵਲ ਸੈਂਟੀਮੈਂਟ ਟ੍ਰੈਕਰ ਨੇ ਸੱਤ ਰਾਸ਼ਟਰੀ ਐਸੋਸੀਏਸ਼ਨਾਂ ਆਈਓਟੀਓ, ਟੀਏਏਆਈ, ਆਈਸੀਪੀਬੀ, ਏਡੀਟੀਓਆਈ, ਓਟੀਓਆਈ, ਏਟੀਓਆਈ ਤੇ ਐਸਆਈਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ। ਇਸ ਅਨੁਸਾਰ, ਇਨ੍ਹਾਂ ਖੇਤਰਾਂ ਵਿੱਚ 36 ਪ੍ਰਤੀਸ਼ਤ ਕੰਪਨੀਆਂ ਅਸਥਾਈ ਤੌਰ ਤੇ ਬੰਦ ਹੋ ਸਕਦੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 81 ਫੀਸਦ ਯਾਤਰਾ ਤੇ ਸੈਰ-ਸਪਾਟਾ ਕੰਪਨੀਆਂ ਨੇ ਆਪਣੀ ਪੂਰੀ ਕਮਾਈ ਗੁਆ ਦਿੱਤੀ ਹੈ, ਜਦੋਂਕਿ 15 ਫੀਸਦ ਕੰਪਨੀਆਂ ਨੇ ਆਪਣੀ ਕਮਾਈ ਦਾ 75% ਗੁਆ ਦਿੱਤਾ ਹੈ। ਬੀਓਟੀਟੀ ਟਰੈਵਲ ਸੈਂਟੀਮੈਂਟ ਟਰੈਕਰ ਸਰਵੇਖਣ ਨੇ 10 ਦਿਨਾਂ ਵਿੱਚ 2,300 ਤੋਂ ਵੱਧ ਯਾਤਰਾ ਤੇ ਸੈਰ-ਸਪਾਟਾ ਕਾਰੋਬਾਰੀਆਂ ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਆਨਲਾਈਨ ਪੋਲ ਕੀਤਾ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਮਾਰੀ ਕਰਕੇ ਯਾਤਰਾ ਤੇ ਸੈਰ-ਸਪਾਟਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਕਰੀਬਨ 40% ਕੰਪਨੀਆਂ ਤਿੰਨ ਤੋਂ ਛੇ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਬੰਦ ਹੋਣ ਦੇ ਖ਼ਤਰੇ ਵਿੱਚ ਹਨ। ਜਦੋਂ ਕਿ 35.7 ਫੀਸਦ ਹੋਰ ਕੰਪਨੀਆਂ ਅਸਥਾਈ ਤੌਰ 'ਤੇ ਕੰਮਕਾਜ ਬੰਦ ਕਰ ਸਕਦੀਆਂ ਹਨ।
ਦਿੱਲੀ ਦੇ ਤੁਗਲਕਾਬਾਦ ਵਿਚ 1500 ਝੁੱਗੀਆਂ ਸੜ ਕੇ ਸੁਆਹ, ਸੈਂਕੜੇ ਲੋਕ ਬੇਘਰ
ਸਰਵੇਖਣ ਅਨੁਸਾਰ, ਲਗਪਗ 38.6 ਪ੍ਰਤੀਸ਼ਤ ਟਰੈਵਲ ਕੰਪਨੀਆਂ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਗਿਣਤੀ ਘਟਾਉਣ ਜਾ ਰਹੀਆਂ ਹਨ। ਇਸ ਤੋਂ ਇਲਾਵਾ 37.6 ਫੀਸਦ ਕੰਪਨੀਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਬਾਰੇ ਵਿਚਾਰ ਕਰ ਸਕਦੀਆਂ ਹਨ।
ਲੌਕਡਾਊਨ ਦੌਰਾਨ ਪਾਕਿਸਤਾਨ 'ਚ ਫਸਿਆ ਅੰਮ੍ਰਿਤਸਰ ਦਾ ਪਰਿਵਾਰ
ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੀ ਪ੍ਰਧਾਨ ਜੋਤੀ ਮਯਾਲ ਨੇ ਕਿਹਾ, “ਇਹ ਇੱਕ ਭਿਆਨਕ ਸਥਿਤੀ ਹੈ ਤੇ ਸਰਕਾਰ ਨੂੰ ਹਜ਼ਾਰਾਂ ਕੰਪਨੀਆਂ ਦੀ ਹੋਂਦ ਲਈ ਕੁਝ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।” ਯਾਤਰਾ ਅਤੇ ਸੈਰ-ਸਪਾਟਾ ਕੰਪਨੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਰਕਾਰ ਤੁਰੰਤ ਸੈਰ-ਸਪਾਟਾ ਰਾਹਤ ਫੰਡ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀਐਸਟੀ ਵਿੱਚ ਕਟੌਤੀ ਅਤੇ ਕਰਜ਼ੇ ਦੀਆਂ ਕਿਸ਼ਤਾਂ ਭਰਣ ਲਈ 12 ਮਹੀਨਿਆਂ ਦੀ ਮੋਹਲੱਤ ਜਿਹੀਆਂ ਮੰਗਾਂ ਵੀ ਕੀਤੀਆਂ ਹਨ।
ਟੂਰ ਐਂਡ ਟ੍ਰੈਵਲ ਸੈਕਟਰ ‘ਤੇ ਭਾਰੀ ਖ਼ਤਰਾ, 40% ਕੰਪਨੀਆਂ ਦੇ ਬੰਦ ਹੋਣ ਦਾ ਖਦਸ਼ਾ
ਏਬੀਪੀ ਸਾਂਝਾ
Updated at:
26 May 2020 10:51 AM (IST)
ਕੋਰੋਨਾਵਾਇਰਸ ਕਰਕੇ ਯਾਤਰਾ ਤੇ ਸੈਰ ਸਪਾਟਾ ਖੇਤਰ ਵਿੱਚ 40% ਤੋਂ ਵੱਧ ਕੰਪਨੀਆਂ ਤਿੰਨ ਤੋਂ ਛੇ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਬੰਦ ਹੋਣ ਦੇ ਖਤਰੇ ਵਿੱਚ ਹਨ।
- - - - - - - - - Advertisement - - - - - - - - -