ਨਵੀਂ ਦਿੱਲੀ: ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਦਾ ਫੈਸਲਾ ਬਿਨ੍ਹਾਂ ਤਿਆਰੀ ਦੇ ਲਿਆ, ਜਿਸ ਦਾ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਨਾ ਪੈ ਰਿਹਾ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਕੋਰੋਨਾਵਾਇਰਸ ਦੀ ਸਥਿਤੀ ਗੰਭੀਰ ਹੈ। ਇਸ ਨੂੰ ਲੈ ਕੇ ਸਰਕਾਰ ਦੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਤਾਂ ਸੀ, ਪਰ ਪੀਐਮ ਮੋਦੀ ਨੇ ਲੌਕਡਾਊਨ ਦਾ ਫੈਸਲਾ ਬਿਨ੍ਹਾਂ ਤਿਆਰੀ ਦੇ ਲਿਆ ਹੈ। ਇਸ 21 ਦਿਨਾਂ ਦੇ ਲੌਕ ਡਾਊਨ ਦੀ ਕੋਈ ਤਿਆਰੀ ਨਾ ਹੋਣ ਕਾਰਨ ਗਰੀਬਾਂ ਤੇ ਮਜ਼ਦੂਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦਈਏ ਕਿ ਸੋਨੀਆ ਗਾਂਧੀ ਨੇ ਲੌਕ ਡਾਊਨ ਤੋਂ ਬਾਅਦ ਪੀਐਮ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਤੇ ਲੌਕਡਾਊਨ ਨਾਲ ਜੁੜੇ ਕੁਝ ਸੁਝਾਅ ਵੀ ਦਿੱਤੇ ਸੀ। ਉਨ੍ਹਾਂ ਲੌਕ ਡਾਊਨ ਦਾ ਸਮਰਥਨ ਵੀ ਕੀਤਾ ਸੀ। ਇਹ ਵੀ ਕਿਹਾ ਸੀ ਕਿ ਕਾਂਗਰਸ ਇਸ ਮੁਸ਼ਕਲ ਘੜੀ ‘ਚ ਸਰਕਾਰ ਦੇ ਨਾਲ ਹੈ।
 ਇਹ ਵੀ ਪੜ੍ਹੋ :