ਸਊਦੀ ਅਰਬ ਤੋਂ ਜੇ ਭਾਰੀ ਬਰਫ਼ਬਾਰੀ ਦੀ ਖ਼ਬਰ ਆਵੇ, ਤਾਂ ਤੁਸੀਂ ਹੈਰਾਨ ਹੋ ਜਾਓਗੇ ਤੇ ਸ਼ਾਇਦ ਆਖੋਗੇ ਕਿ ਅਜਿਹਾ ਹੋ ਹੀ ਨਹੀਂ ਸਕਦਾ ਪਰ ਹੁਣ ਉੱਥੇ ਸੱਚਮੁਚ ਬਰਫ਼ ਪਈ ਹੈ। ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ਉੱਤੇ ਆਮ ਲੋਕ ਇਸ ਬਰਫ਼ਬਾਰੀ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰ ਰਹੇ ਹਨ। ਰੇਗਿਸਤਾਨ ਦੀ ਰੇਤ ਤਾਂ ਬਰਫ਼ ਨਾਲ ਢਕ ਹੀ ਗਈ ਹੈ, ਊਠਾਂ ਉੱਤੇ ਵੀ ਜਿਵੇਂ ਸਫ਼ੇਦ ਚਾਦਰ ਵਿਛ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਰਫ਼ਬਾਰੀ ਨਾਲ ਉੱਥੇ ਪਿਛਲੇ 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ।

 

50 ਸਾਲ ਪਹਿਲਾਂ ਸਊਦੀ ਅਰਬ ’ਚ ਬਰਫ਼ਬਾਰੀ ਤਾਂ ਹੋਈ ਸੀ ਪਰ ਉਹ ਇਸ ਵਾਰ ਜਿੰਨੀ ਭਾਰੀ ਨਹੀਂ ਸੀ। ਉੱਥੇ ਹੁਣ ਤਾਪਮਾਨ ਮਨਫ਼ੀ 2 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਇਸ ਨਾਲ ਉੱਥੋਂ ਦੇ ਆਮ ਲੋਕਾਂ ਨੂੰ ਹੀ ਨਹੀਂ, ਸਗੋਂ ਜਾਨਵਰਾਂ ਦੇ ਇੱਜੜਾਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 


 

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ’ਚ ਠੰਢ ਕਈ ਗੁਣਾ ਹੋਰ ਵਧ ਸਕਦੀ ਹੈ। ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਤੇ ਵੱਧ ਤੋਂ ਵੱਧ ਗਰਮ ਕੱਪੜੇ ਪਹਿਨਣਦੀ ਸਲਾਹ ਦਿੱਤੀ ਗਈ ਹੈ। ਉੱਧਰ ਸਹਾਰਾ ਰੇਗਿਸਤਾਨ ਦੇ ਦੇਸ਼ ਅਲਜੀਰੀਆ ’ਚ ਵੀ ਬਰਫ਼ ਦੀ ਚਾਦਰ ਵਿਛ ਗਈ ਹੈ।