ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਕੇ ਪੰਜਾਬ ਵਿੱਚ ਆਏ ਉਬਾਲ ਦੇ ਮੱਦੇਨਜ਼ਰ 'ਪਿੰਡ ਬਚਾਓ, ਪੰਜਾਬ ਬਚਾਓ' ਕਾਫਲੇ ਦੀ ਸ਼ੁਰੂਆਤ ਹੋਈ। ਇਸ ਕਾਫਲੇ ਦਾ ਮਕਸਦ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਨਾਲ ਹੀ ਪੰਜਾਬ ਦੇ ਲੋਕਾਂ ਦੀਆਂ ਹੋਰ ਮੰਗਾਂ ਤੇ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰੇਗਾ। 'ਪਿੰਡ ਬਚਾਓ, ਪੰਜਾਬ ਬਚਾਓ' ਕਾਫਲੇ ਦੀ ਸ਼ੁਰੂਆਤ ਅਕਾਲ ਤਖ਼ਤ ’ਤੇ ਅਰਦਾਸ ਕਰਨ ਬਾਅਦ ਜੱਲਿਆਵਾਲਾ ਬਾਗ ਤੋਂ ਕੀਤੀ ਗਈ।
ਮੋਦੀ ਸਰਕਾਰ ਦੇ ਨਵੇਂ ਫੈਸਲਿਆਂ ਬਲਦੀ 'ਤੇ ਤੇਲ ਪਾਇਆ, ਪੰਜਾਬੀਆਂ 'ਚ ਗੁੱਸੇ ਦੀ ਲਹਿਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਵਿਧਾਇਕ ਤਰਸੇਮ ਜੋਧਾ, ਡਾ. ਸ਼ਿਆਮ ਸੁੰਦਰ ਦੀਪਤੀ, ਬੀਬੀ ਕਿਰਨਜੀਤ ਕੌਰ ਝੁਨੀਰ, ਜਸਵਿੰਦਰ ਐਡਵੋਕੇਟ ਤੇ ਹੋਰਾਂ ਨੇ ਦੱਸਿਆ ਕਿ ਪੰਜਾਬ ਬਚਾਓ ਪਿੰਡ ਬਚਾਓ ਕਾਫ਼ਲਾ ਲਗਾਤਾਰ ਤਿੰਨ ਮਹੀਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ।
ਆਹ ਵੇਖੋ ਪੰਜਾਬ ਦਾ ਹਾਲ, ਅਮਰੀਕੀ ਏਜੰਸੀ ਨਾਸਾ ਨੇ ਭੇਜੀਆਂ ਤਸਵੀਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਦੇ ਕੋਨੇ-ਕੋਨੇ 'ਚ ਜਾਏਗਾ 'ਪਿੰਡ ਬਚਾਓ, ਪੰਜਾਬ ਬਚਾਓ' ਕਾਫਲਾ
ਏਬੀਪੀ ਸਾਂਝਾ
Updated at:
01 Nov 2020 01:13 PM (IST)
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਕੇ ਪੰਜਾਬ ਵਿੱਚ ਆਏ ਉਬਾਲ ਦੇ ਮੱਦੇਨਜ਼ਰ 'ਪਿੰਡ ਬਚਾਓ, ਪੰਜਾਬ ਬਚਾਓ' ਕਾਫਲੇ ਦੀ ਸ਼ੁਰੂਆਤ ਹੋਈ। ਇਸ ਕਾਫਲੇ ਦਾ ਮਕਸਦ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਨਾਲ ਹੀ ਪੰਜਾਬ ਦੇ ਲੋਕਾਂ ਦੀਆਂ ਹੋਰ ਮੰਗਾਂ ਤੇ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰੇਗਾ।
- - - - - - - - - Advertisement - - - - - - - - -