ਸੰਯੁਕਤ ਰਾਸ਼ਟਰ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਐਡਨੋਮ  ਗੈਬਰੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਕੋਵਿਡ -19 ਸਥਿਤੀ ਚਿੰਤਾਜਨਕ ਹੈ ਜਿਥੇ ਕਈਂ ਰਾਜਾਂ 'ਚ ਲਾਗ ਦੇ ਕਈ ਕੇਸ ਸਾਹਮਣੇ ਆ ਰਹੇ ਹਨ, ਲੋਕ ਹਸਪਤਾਲਾਂ 'ਚ ਦਾਖਲ ਹਨ ਅਤੇ  ਜ਼ਿਆਦਾ ਮੌਤਾਂ ਹੋ ਰਹੀਆਂ ਹਨ।


 


ਉਸ ਨੇ ਚੇਤਾਵਨੀ ਦਿੱਤੀ ਕਿ ਮਹਾਂਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਨਾਲੋਂ ਵਿਸ਼ਵ ਲਈ ਵਧੇਰੇ ਘਾਤਕ ਹੋਵੇਗਾ।  ਗੈਬਰੇਸਸ ਨੇ ਕਿਹਾ ਕਿ ਡਬਲਯੂਐਚਓ ਭਾਰਤ ਕੋਵਿਡ -19 ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ 'ਚ ਮਦਦ ਕਰ ਰਿਹਾ ਹੈ ਅਤੇ ਹਜ਼ਾਰਾਂ ਆਕਸੀਜਨ ਕੇਂਦਰੇਟਰ, ਮੋਬਾਈਲ ਹਸਪਤਾਲਾਂ ਲਈ ਟੈਂਟ, ਮਾਸਕ ਅਤੇ ਹੋਰ ਮੈਡੀਕਲ ਸਪਲਾਈ ਕਰ ਰਿਹਾ ਹੈ। 


 


ਵਿਸ਼ਵ ਸੰਸਥਾ ਦੇ ਡਾਇਰੈਕਟਰ ਜਨਰਲ ਨੇ ਰੋਜ਼ਾਨਾ ਮੀਡੀਆ ਕਾਨਫਰੰਸ ਨੂੰ ਕਿਹਾ, “ਭਾਰਤ 'ਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਬਹੁਤ ਸਾਰੇ ਰਾਜਾਂ 'ਚ, ਮਾਮਲੇ ਚਿੰਤਾ ਦੇ ਪੱਧਰ ਤੱਕ ਵੱਧ ਰਹੇ ਹਨ, ਹਸਪਤਾਲਾਂ 'ਚ ਦਾਖਲ ਹੋਣ ਅਤੇ ਮੌਤਾਂ ਦੀ ਗਿਣਤੀ ਵਧ ਰਹੀ ਹੈ।” ਉਨ੍ਹਾਂ ਕਿਹਾ, "ਅਸੀਂ ਸਾਰੇ ਭਾਈਵਾਲਾਂ ਦਾ ਧੰਨਵਾਦ ਕਰਦੇ ਹਾਂ। ਜੋ ਭਾਰਤ ਦੀ ਮਦਦ ਕਰ ਰਹੇ ਹਨ।”


 


ਉਧਰ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਹੁਣ ਤੱਕ ਐਂਟੀ-ਕੋਵਿਡ ਟੀਕੇ ਦੀਆਂ 18 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਾਤ ਦੇ ਅੱਠ ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਕੋਵਿਡ ਵਿਰੋਧੀ ਟੀਕਿਆਂ ਲਈ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਕੁਲ ਗਿਣਤੀ 18,04,29,261 ਹੈ।


 


ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ 18-24 ਸਾਲ ਦੀ ਉਮਰ ਸਮੂਹ 'ਚ 3,25,071 ਲਾਭਪਾਤਰੀਆਂ ਨੂੰ ਪਹਿਲਾ ਕੋਵਿਡ -19 ਵਿਰੋਧੀ ਟੀਕਾ ਲਗਾਇਆ ਗਿਆ। ਤੇ ਵੈਕਸੀਨੇਸ਼ਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਇਸ ਉਮਰ ਸਮੂਹ ਦੇ ਕੁੱਲ 42,55,362 ਲੱਖ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ।