ਨਵੀਂ ਦਿੱਲੀ: ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਜਾਰੀ ਹੈ। ਦੋਵੇਂ ਦੇਸ਼ ਆਪਸ ਵਿੱਚ ਤਾਜ਼ਾ ਵਿਵਾਦ ਸੁਲਝਾਉਣ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਵਿਚੋਲਗੀ ਲਈ ਤਿਆਰ ਹਾਂ। ਉਨ੍ਹਾਂ ਟਵੀਟ ਕੀਤਾ, "ਅਸੀਂ ਭਾਰਤ ਤੇ ਚੀਨ ਨੂੰ ਸੂਚਿਤ ਕੀਤਾ ਹੈ ਕਿ ਅਮਰੀਕਾ ਵਿਚੋਲਗੀ ਲਈ ਤਿਆਰ ਹੈ।"

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚ ਵੀ ਵਿਚੋਲਗੀ ਦੀ ਗੱਲ ਕੀਤੀ ਸੀ। ਹਾਲਾਂਕਿ, ਭਾਰਤ ਨੇ ਉਸ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹੁਣ ਇੱਕ ਵਾਰ ਫੇਰ ਟਰੰਪ ਨੇ ਵਿਚੋਲਗੀ ਦੀ ਗੱਲ ਕੀਤੀ ਹੈ, ਪਰ ਇਸ ਵਾਰ ਮੁਲਕ ਚੀਨ ਹੈ।



ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਭਾਰਤ ਤੇ ਚੀਨ ਦੀਆਂ ਫੌਜਾਂ ਵਿੱਚ ਤਣਾਅ ਵਧਦਾ ਰਿਹਾ ਹੈ। ਜਦੋਂ ਚੀਨ ਨੇ ਆਪਣੇ ਤੰਬੂ ਲਾਏ ਤਾਂ ਭਾਰਤ ਦੀ ਫੌਜ ਵੀ ਖੜ੍ਹੀ ਹੋ ਗਈ। ਹੁਣ ਖ਼ਬਰ ਮਿਲੀ ਹੈ ਕਿ ਲੱਦਾਖ ਵਿੱਚ ਤਿੰਨ ਤੋਂ ਚਾਰ ਅਜਿਹੇ ਫਲੈਸ਼ ਪੁਆਇੰਟ ਹਨ ਜਿੱਥੇ ਸਥਿਤੀ ਗੰਭੀਰ ਹੈ ਪਰ ਭਾਰਤੀ ਫੌਜ ਨੇ ਹਰ ਫਰੰਟ ‘ਤੇ ਆਪਣੀ ਲੀਡ ਬਣਾ ਰੱਖੀ ਹੈ। ਭਾਰਤ ਦੀ ਤਾਇਨਾਤੀ ਤੋਂ ਬਾਅਦ ਚੀਨੀ ਸੈਨਿਕ ਗੈਲਵਨ ਵੈਲੀ ਦੇ ਕੈਂਪ ਵਿਚ ਚਲੇ ਗਏ ਹਨ।

ਤਾਜਾ ਵਿਵਾਦ ਕੀ ਹੈ?

ਦੋਵਾਂ ਦੇਸ਼ਾਂ ਦੇ ਸਿਪਾਹੀ ਗੈਲਵਾਨ ਵੈਲੀ ਤੇ ਪੈਨਗੋਂਗ ਤਸੋ ਝੀਲ ਦੇ ਨੇੜੇ ਫਿੰਗਰ ਖੇਤਰ ਵਿੱਚ ਆਹਮੋ-ਸਾਹਮਣੇ ਹੋ ਗਏ ਹਨ, ਜਿਸ ਦਾ ਮਤਲਬ ਹੈ ‘ਫੇਸ ਆਫ਼’ ਦੀ ਸਥਿਤੀ। ਇਸ ਤੋਂ ਇਲਾਵਾ ਡੈਮਚੋਕ ਵਿੱਚ ਵੀ ਤਣਾਅ ਵਰਗੀ ਸਥਿਤੀ ਬਣ ਰਹੀ ਹੈ। ਕੁੱਲ ਮਿਲਾ ਕੇ ਲੱਦਾਖ ਵਿੱਚ ਤਿੰਨ ਤੋਂ ਚਾਰ ਫਲੈਸ਼ ਪੁਆਇੰਟ ਹਨ ਜਿੱਥੇ ਸਥਿਤੀ ਗੰਭੀਰ ਹੈ ਪਰ ਭਾਰਤੀ ਫੌਜ ਦੇ ਕੰਟਰੋਲ ਵਿੱਚ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904